ਦੇਸ਼

ਦੱਖਣ ਪੱਛਮੀ ਮੌਨਸੂਨ ਦੀ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਦਸਤਕ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਮਈ 21
ਦੱਖਣ ਪੱਛਮੀ ਮੌਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਪੁੱਜ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਮੌਨਸੂਨ ਜਲਦੀ ਹੀ ਭਾਰਤ ਦੇ ਦੱਖਣੀ ਹਿੱਸੇ ’ਚ ਦਸਤਕ ਦੇੇਵੇਗੀ। ਮੌਸਮ ਵਿਭਾਗ ਨੇ ਕਿਹਾ, ‘‘ਦੱਖਣ ਪੱਛਮੀ ਮੌਨਸੂਨ ਅੱਜ ਬੰਗਾਲ ਦੀ ਖਾੜੀ ਦੇ ਦੱਖਣ, ਨਿਕੋਬਾਰ ਟਾਪੂਆਂ ਤੇ ਪੂਰੇ ਦੱਖਣੀ ਅੰਡੇਮਾਨ ਸਮੁੰਦਰ ਅਤੇ ਉੱਤਰੀ ਅੰਡੇਮਾਨ ਸਮੁੰਦਰ ਦੇ ਕੁਝ ਹਿੱਸਿਆਂ ਵਿੱਚ ਦਸਤਕ ਦੇ ਚੁੱਕੀ ਹੈ।’ ਪਿਛਲੇ ਹਫ਼ਤੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ 31 ਮਈ ਤੱਕ ਮੌਨਸੂਨ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਕੇਰਲਾ ਦੇ ਸਾਹਿਲਾਂ ’ਤੇ ਪੁੱਜ ਜਾਵੇਗੀ। ਮੌਸਮ ਵਿਭਾਗ ਨੇ ਇਸ ਸਾਲ ਮੌਨਸੂਨ ਦੇ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਕੀਤੀ ਹੈ।