ਪੰਜਾਬ

ਦੋ ਹੈਰੋਇਨ ਤਸਕਰ ਕਿਲੋ ਹੈਰੋਇਨ , ਦੇਸੀ ਪਿਸਤੌਲ ਅਤੇ ਜਿੰਦਾ ਕਾਰਤੂਸਾਂ ਸਮੇਤ ਮੋਹਾਲੀ ਪੁਲਿਸ ਵੱਲੋ ਕਾਬੂ

ਜਤਿੰਦਰ ਸੱਭਰਵਾਲ ਫ਼ੈਕ੍ਟ ਸਮਾਚਾਰ ਸੇਵਾ ਐਸ ਏ ਐਸ ਨਗਰ , 14 ਅਪ੍ਰੈਲ : ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਹੈ ਕਿ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਅਤੇ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਵਿੱਚ ਸੀ.ਆਈ.ਸਟਾਫ ਦੀ ਪੁਲਿਸ ਪਾਰਟੀ ਵੱਲੋਂ ਦੋ ਨਸ਼ਾ ਤਸੱਕਰਾਂ ਮੋਹਸ਼ੀਨ ਅੰਸਾਰੀ ਉਰਫ ਮਿਅੰਕ ਅਤੇ ਰਾਹੁਲ ਸ਼ਰਮਾਂ ਉਰਫ ਰਾਜ ਨੂੰ 1 ਕਿਲੋ ਹੈਰੋਇੰਨ ਸਮੇਤ 1 ਪਿਸਤੌਲ ਦੇਸੀ ਤੇ 3 ਜਿੰਦਾਂ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ ਵੱਲੋ ਜਾਰੀ ਵੇਰਵੇ ਅਨੁਸਾਰ , 13 ਅਪ੍ਰੈਲ ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਮੋਹਸ਼ੀਨ ਅੰਸਾਰੀ ਅਤੇ ਰਾਹੁਲ ਸ਼ਰਮਾਂ ਯੂੜ 300 ਮਹਿੰਦਰਾ ਗੱਡੀ ਵਿੱਚ ਹੈਰੋਇੰਨ ਦੀ ਸਪਲਾਈ ਆਪਣੇ ਗ੍ਰਾਹਕਾਂ ਨੂੰ ਮੋਹਾਲੀ,ਖਰੜ ਏਰੀਆ ਵਿੱਚ ਕਰਨ ਲਈ ਆ ਰਹੇ ਹਨ।ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਖਾਨਪੁਰ ਚੌਂਕ ਖਰੜ ਵਿਖੇ ਦੌਰਾਨੇ ਨਾਕਾਬੰਦੀ ਉਕੱਤ ਗੱਡੀ ਨੂੰ ਕਾਬੂ ਕਰਕੇ ਮੋਕਾ ਤੇ ਗੱਡੀ ਦੀ ਸਰਚ ਕਰਨ ਤੇ ਉਹਨਾਂ ਦੀ ਗੱਡੀ ਵਿੱਚੋਂ 1 ਕਿਲੋ ਹੈਰੋਇੰਨ ਸਮੇਤ 1 ਪਿਸਤੌਲ ਦੇਸੀ ਤੇ 3 ਕਾਰਤੂਸ ਬ੍ਰਾਮਦ ਹੋਏ।ਦੋਰਾਨੇ ਪੁੱਛਗਿੱਛ ਦੋਸੀਆ ਨੇ ਦੱਸਿਆ ਉਹ ਦਿੱਲੀ ਤੋਂ ਨਾਈਜੀਰੀਅਨਾਂ ਪਾਸੋਂ ਹੈਰੋਇੰਨ ਖਰੀਦੇ ਕੇ ਇਲਾਕਾ ਮੋਹਾਲੀ ਆਪਣੇ ਗ੍ਰਾਹਕਾਂ ਨੂੰ ਵੇਚਦੇ ਸੀ, ਇਹਨਾਂ ਨੇ ਇਹ ਵੀ ਦੱਸਿਆ ਕਿ ਮਹੀਨੇ ਵਿੱਚ 2-3 ਵਾਰ ਹੈਰੋਇੰਨ ਦਿੱਲੀ ਤੋ ਲੈ ਕੇ ਆਉਂਦੇ ਸੀ।ਮੁਲਜ਼ਮ ਮੋਹਸਿਨ ਅੰਸਾਰੀ ਪੁੱਤਰ ਮੁਹੰਮਦ ਯਾਸਿਨ ਵਾਸੀ ਮੇਹੁਵਾਲਾ ਮਾਫੀ ਥਾਣਾ ਪਟੇਲ ਨਗਰ ਜਿਲ੍ਹਾ ਦੇਹਰਾਦੂਨ (ਉੱਤਰਾਖੰਡ) ਹਾਲ ਵਾਸੀ ਂਖ ਸ਼ਰਮਾ ਵਾਲੀ ਗਲੀ ਜੀਰਕਪੁਰ ਥਾਣਾ ਜੀਰਕਪੁਰ ਉਮਰ ਕਰੀਬ 28 ਸਾਲ ਜੋ ਜੀਰਕਪੁਰ ਵਿਖੇ ਰਹਿ ਕੇ ਟੈਕਸੀ ਗੱਡੀ ਚਲਾਉਦਾ ਹੈ,ਦੋਸੀ ਆਪਣੇ ਸਾਥੀ ਰਾਹੁਲ ਸ਼ਰਮਾ ਉਰਫ ਰਾਜ ਨਾਲ ਮਿਲਕੇ ਦੁਆਰਕਾ ਦਿੱਲੀ ਤੋਂ ਹੈਰੋਇੰਨ ਲੈ ਕਿ ਆਇਆ ਤੇ ਉਸਦਾ ਸਾਥੀ ਰਾਹੁਲ ਸ਼ਰਮਾਂ ਉਰਫ ਰਾਜ ਪੁੱਤਰ ਰਿਸ਼ੀਪਾਲ ਸ਼ਰਮਾ ਵਾਸੀ ਮਥਰਾ ਧਰਮਪੁਰ ਥਾਣਾ ਬਜੋਈ ਜਿਲ੍ਹਾ ਮੁਰਾਦਾਬਾਦ (ਯੂ.ਪੀ) ਹਾਲ ਵਾਸੀ ਮਕਾਨ ਨੰਬਰ 220 ਅਭੈਪੁਰ ਜਿਲ੍ਹਾ ਪੰਚਕੂਲਾ (ਹਰਿਆਣਾ) ਉਮਰ ਕਰੀਬ 26 ਸਾਲ ਜੋ ਜਮੈਟੋ ਵਿੱਚ ਖਾਣੇ ਦੀ ਡਿਲਿਵਰੀ ਕਰਦਾ ਹੁੰਦਾ ਸੀ ਅਤੇ ਪਾਰਟੀਆ ਵਿੱਚ ਵੀ ਬਾਰਮੈਨ ਦਾ ਕੰਮ ਕਰਦਾ ਸੀ ਜਿੱਥੇ ਇਸਦੀ ਮੁਲਾਕਾਤ ਹੈਰੋਇੰਨ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਨਾਲ ਹੁੰਦੀ ਰਹਿੰਦੀ ਸੀ ਜਿਹਨਾ ਨੂੰ ਇਹ ਹੈਰੋਇੰਨ ਦੀ ਸਪਲਾਈ ਕਰਨ ਲੱਗ ਪਿਆ।ਦੋਨੋਂ ਉਕਤ ਦੋਸੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੈਰੋਇੰਨ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਸਾਹਮਣੇ ਆਏਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੈਰੋਇੰਨ ਦੀ ਸਪਲਾਈ ਲੜੀ ਚਾਇਨ ਨੂੰ ਤੋੜਿਆ ਜਾ ਸਕੇ।ਦੋਸੀਆ ਵਿਰੁੱਧ ਮੁਕੱਦਮਾ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਦਰਜ ਰਜਿਸਟਰ ਹੋਇਆ ਸੀ। ਮੁਲਜਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਮਾਮਲੇ ਦੀ ਤਫਤੀਸ਼ ਜਾਰੀ ਹੈ।