ਪੰਜਾਬ

ਦੋ ਵੱਖ-ਵੱਖ ਮਾਮਲਿਆਂ ਵਿੱਚ ਨਸ਼ਾ ਤਸਕਰਾਂ ਤੋਂ ਟਰੱਕ, ਮੋਟਰਸਾਈਕਲ ਸਮੇਤ 300 ਗਰਾਮ ਨਸ਼ੀਲਾ ਪਦਾਰਥ, 30 ਗਰਾਮ ਹੈਰੋਇਨ, 7 ਕਿਲੋ ਡੋਡੇ ਚੂਰਾ ਪੋਸਤ ਅਤੇ 4,56,000 ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

ਫ਼ੈਕ੍ਟ ਸਮਾਚਾਰ ਸੇਵਾ
ਹੁਸ਼ਿਆਰਪੁਰ, ਜੂਨ 2
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ਲਈ ਜ਼ਿਲ੍ਹਾ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਐਸ.ਪੀ. (ਜਾਂਚ) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸਿਟੀ ਜਗਦੀਸ਼ ਰਾਜ ਅੱਤਰੀ ਥਾਣਾ ਸਿਟੀ ਇੰਚਾਰਜ ਤਲਵਿੰਦਰ ਸਿੰਘ, ਥਾਣਾ ਸਦਰ ਇੰਚਾਰਜ ਭੂਸ਼ਣ ਸੇਖੜੀ, ਐਸ.ਆਈ. ਕੁਲਦੀਪ ਸਿੰਘ ਅਤੇ ਏ.ਐਸ.ਆਈ. ਸਤਨਾਮ ਸਿੰਘ ਨੇ ਅੱਜ 2 ਵੱਖ-ਵੱਖ ਮਾਮਲਿਆਂ ਵਿੱਚ 3 ਦੋਸ਼ੀਆਂ ਤੋਂ ਇਕ ਟਰੱਕ, ਮੋਟਰ ਸਾਈਕਲ ਸਮੇਤ 300 ਗਰਾਮ ਨਸ਼ੀਲਾ ਪਦਾਰਥ, 30 ਗਰਾਮ ਹੈਰੋਇਨ, 4,56,000 ਰੁਪਏ ਦੀ ਡਰੱਗ ਮਨੀ, 7 ਕਿਲੋਗ੍ਰਾਮ ਡੋਡੇ ਚੂਰਾ ਪੁਸਤ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸਿਟੀ ਜਗਦੀਸ਼ ਰਾਜ ਅੱਤਰੀ, ਥਾਣਾ ਸਿਟੀ ਇੰਚਾਰਜ ਤਲਵਿੰਦਰ ਸਿੰਘ ਅਤੇ ਏ.ਐਸ.ਆਈ. ਸਤਨਾਮ ਸਿੰਘ ਦੀ ਟੀਮ ਨੇ ਅਮਨ ਕੁਮਾਰ ਊਰਫ ਅਮਨਾ ਪੁੱਤਰ ਸਰਵਣ ਸਿੰਘ ਵਾਸੀ ਅਲਾਹਾਬਾਦ ਨੂੰ ਬਿਨ੍ਹਾਂ ਨੰਬਰ ਦੇ ਮੋਟਰ ਸਾਈਕਲ ਸਮੇਤ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀ ਅਮਨ ਤੋਂ 300 ਗ੍ਰਾਮ ਨਸ਼ੀਲਾ ਪਦਾਰਥ, 30 ਗਰਾਮ ਹੈਰੋਇਨ ਅਤੇ 4,56,000 ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਉਸ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-22, 61,85 ਤਹਿਤ ਥਾਣਾ ਸਿਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਨ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ 5 ਮਾਮਲੇ ਦਰਜ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਦੂਜੇ ਮਾਮਲੇ ਵਿੱਚ ਥਾਣਾ ਸਦਰ ਇੰਚਾਰਜ ਭੂਸ਼ਣ ਸੇਖੜੀ ਅਤੇ ਐਸ.ਆਈ. ਕੁਲਦੀਪ ਸਿੰਘ ਦੀ ਟੀਮ ਵਲੋਂ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਫਤਿਹਗੜ੍ਹ ਚੂੰਗੀ ਮੌਜੂਦ ਨਿਵਾਸੀ ਅਰੋੜਾ ਕਲੋਨੀ ਅਤੇ ਕਲੀਨਰ ਬਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਨਿਵਾਸੀ ਅਜੀਤ ਨਗਰ ਅਸਲਾਮਾਬਾਦ ਨੂੰ ਟਰੱਕ ਸਮੇਤ (ਟਰੱਕ ਨੰਬਰ ਪੀ.ਬੀ. 07 ਬੀ.ਪੀ. 8199) ਕਾਬੂ ਕਰਕੇ ਇਨ੍ਹਾਂ ਤੋਂ ਟਰੱਕ ਦੇ ਕੈਬਨ ਵਿੱਚ ਪਏ ਪਲਾਸਟਿਕ ਦੇ ਬੋਰਿਆਂ ਵਿੱਚੋਂ 7 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15,61,85 ਤਹਿਤ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਲਿਆ ਹੈ।