ਦੇਸ਼ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 3 ਕਰੋੜ ਨੂੰ ਟੱਪੀ, 50 ਦਿਨਾਂ ਦੌਰਾਨ ਆਏ ਇਕ ਕਰੋੜ ਨਵੇਂ ਮਰੀਜ਼

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੂਨ 23
50 ਦਿਨਾਂ ਦੌਰਾਨ ਭਾਰਤ ਵਿਚ ਇਕ ਕਰੋੜ ਕਰੋਨਾਵਾਇਰਸ ਕੇਸ ਆਉਣ ਨਾਲ ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਹੁਣ 3 ਕਰੋੜ ਨੂੰ ਪਾਰ ਕਰ ਗਈ ਹੈ। ਇੱਕ ਦਿਨ ਵਿੱਚ 50,848 ਨਵੇਂ ਮਰੀਜ਼ਾਂ ਦੀ ਆਮਦ ਦੇ ਨਾਲ ਲਾਗ ਦੇ ਕੇਸਾਂ ਦੀ ਗਿਣਤੀ ਵੱਧ ਕੇ 3,00,28,709 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 1358 ਲੋਕਾਂ ਦੀ ਮੌਤ ਤੋਂ ਬਾਅਦ ਹੁਣ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,90,660 ਹੋ ਗਈ ਹੈ।

More from this section