ਧਰਮ ਤੇ ਵਿਰਸਾ

ਦੁਸਹਿਰੇ ਵਾਲੇ ਦਿਨ ਤਿਜੋਰੀ ‘ਚ ਜ਼ਰੂਰ ਰੱਖੋ ਇਹ ਚੀਜ਼ਾਂ, ਘਰ ‘ਚ ਆਵੇਗੀ ਖ਼ੁਸ਼ਹਾਲੀ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਅਕਤੂਬਰ 14
ਦੁਸਹਿਰੇ ਦਾ ਤਿਉਹਾਰ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ। ਇਸ ਨੂੰ ‘ਵਿਜੈਦਸ਼ਮੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਨਰਾਤਿਆਂ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦੁਸਹਿਰਾ 15 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। ਦਸਮ ਤਿਥੀ 14 ਅਕਤੂਬਰ 2021 ਨੂੰ ਸ਼ਾਮ 6.52 ਵਜੇ ਸ਼ੁਰੂ ਹੋਵੇਗੀ ਤੇ 15 ਅਕਤੂਬਰ 2021 ਨੂੰ ਸ਼ਾਮ 6.02 ਵਜੇ ਸਮਾਪਤ ਹੋਵੇਗੀ। ਇਸ ਸਾਲ ਵਿਜੈ ਮਹੂਰਤ ਦੁਪਹਿਰੇ 2.02 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰੇ 2.48 ਵਜੇ ਤਕ ਚੱਲੇਗਾ। ਉੱਥੇ ਹੀ ਪੂਜਾ ਦਾ ਮਹੂਰਤਾ ਦੁਪਹਿਰੇ 1.16 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰੇ 3.34 ਵਜੇ ਸਮਾਪਤ ਹੋਵੇਗਾ। ਦੁਸਹਿਰੇ ਦਾ ਤਿਓਹਾਰ ਸਿੱਧੀ ਪ੍ਰਦਾਨ ਕਰਨ ਵਾਲਾ ਤਿਓਹਾਰ ਹੈ, ਜੋ ਮਨਚਾਹਿਆ ਫਲ ਦਿੰਦਾ ਹੈ। ਇਸ ਦਿਨ ਸ਼ੁਰੂ ਕੀਤੇ ਗਏ ਕੰਮ ਨੂੰ ਸਫ਼ਲਤਾ ਜ਼ਰੂਰ ਮਿਲਦੀ ਹੈ। ਸੰਸਾਰਿਕ ਪ੍ਰੇਸ਼ਾਨੀਆਂ ਦੂਰ ਕਰਨ ਲਈ ਇਸ ਦਿਨ ਕੀਤੇ ਗਏ ਯਤਨ ਕਦੀਂ ਵੀ ਅਸਫ਼ਲ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਹਾਨੀ ਹੁੰਦੀ ਹੈ। 1. ਦੁਸਹਿਰੇ ਵਾਲੇ ਦਿਨ ਦੀ ਯਾਤਰਾ ਬਹੁਤ ਹੀ ਲਾਭਕਾਰੀ ਹੁੰਦੀ ਹੈ। ਛੋਟੀ ਜਿਹੀ ਹੀ ਸਹੀ ਇਸ ਦਿਨ ਯਾਤਰਾ ਜ਼ਰੂਰ ਕਰੋ। 2. ਸ਼ਮੀ ਦੇ ਰੁੱਖ ਦੀ ਪੂਜਾ ਕਰਕੇ ਉਸ ਦੇ ਪੱਤੇ ਤਿਜੌਰੀ ਵਿਚ ਰੱਖਣ ਨਾਲ ਕਦੀਂ ਵੀ ਧਨ ਦੀ ਕਮੀ ਨਹੀਂ ਹੁੰਦੀ। 3. ਦੁਸਹਿਰੇ ਵਾਲੇ ਦਿਨ ਕਲਸ਼ ਨੂੰ ਕੁਝ ਸਮੇਂ ਲਈ ਸਿਰ ‘ਤੇ ਰੱਖਣ ਨਾਲ ਭਗਵਤੀ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। 4. ਚੰਗੇ ਕਿਸਮਤ ਸੰਪਨਤਾ,ਸੁੱਖ ਸ਼ਾਂਤੀ ਅਤੇ ਸ਼ਕਤੀ ਲਈ ਸਾਫ ਕੱਪੜੇ ਨੂੰ ਪਾਣੀ ਵਿਚ ਭਿਓਂ ਕੇ ਚੰਗੀ ਤਰ੍ਹਾਂ ਨਾਲ ਨਿਚੋੜ ਕੇ ਮਾਂ ਦੇ ਚਰਨ ਸਾਫ ਕਰੋ, ਫਿਰ ਉਸ ਕੱਪੜੇ ਨੂੰ ਆਪਣੇ ਘਰ ਜਾਂ ਦੁਕਾਨ ਦੀ ਤਿਜੌਰੀ ਵਿਚ ਰੱਖੋ। 5. ਧਨ ਦੀ ਕਮੀ ਨੂੰ ਹਮੇਸ਼ਾ ਲਈ ਦੂਰ ਕਰਨ ਲਈ ਦਸ ਸਾਲ ਤੋਂ ਘੱਟ ਉਮਰ ਦੀ ਕੰਨਿਆ ਨੂੰ ਉਸ ਦੀ ਮਨਪਸੰਦ ਦੀ ਚੀਜ਼ ਭੇਟ ਕਰੋ। ਫਿਰ ਉਸ ਦੇ ਹੱਥੋਂ ਕੁਝ ਪੈਸੇ ਆਪਣੇ ਘਰ ਜਾਂ ਦੁਕਾਨ ਦੀ ਤਿਜੌਰੀ ਵਿਚ ਰੱਖਵਾਓ। 6. ਮੰਦਰ ਜਾ ਕੇ ਮਾਤਾ ਦੁਰਗਾ ਦੇ ਚਰਨਾਂ ਵਿਚ ਲੱਗੇ ਸੰਦੂਰ ਦਾ ਟਿੱਕਾ ਲਗਾਓ। ਸੁਹਾਗਣ ਔਰਤਾਂ ਆਪਣੀ ਮਾਂਗ ਭਰਨ। ਇਕ ਚੁਟਕੀ ਸੰਦੂਰ ਘਰ ਲਿਆਕੇ ਰੱਖੋ, ਇਸ ਨਾਲ ਯਸ਼ ਅਤੇ ਖੁਸ਼ਹਾਲੀ ਬਣੀ ਰਹੇਗੀ। ਇਸ ਤਿਉਹਾਰ ਨੂੰ ਮਨਾਉਣ ਪਿੱਛੇ ਦੋ ਕਹਾਣੀਆਂ ਹਨ। ਭਗਵਾਨ ਰਾਮ ਨੇ ਇਸੇ ਦਿਨ ਰਾਵਣ ਨੂੰ ਮਾਰ ਕੇ ਲੰਕਾ ‘ਤੇ ਜਿੱਤ ਹਾਸਲ ਕੀਤੀ ਸੀ ਤੇ ਆਪਣੀ ਪਤਨੀ ਸੀਤਾ ਨੂੰ ਵਾਪਸ ਲਿਆਏ ਸਨ। ਉੱਥੇ ਹੀ ਦੂਸਰੀ ਕਹਾਣੀ ਅਨੁਸਾਰ ਮਾਂ ਦੁਰਗਾ ਨੇ ਇਸੇ ਦਿਨ ਰਾਕਸ਼ਸ ਮਹਿਸ਼ਾਦੁਰ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ ਸੀ। ਇਸ ਦਿਨ ‘ਸ਼ਮੀ ਪੂਜਾ’, ਅਪਰਾਜਿਤਾ ਪੂਜਾ ਤੇ ਸੀਮਾ ਹਿਮਸਖਲਨ ਕੁਝ ਅਜਿਹੇ ਯੱਗ ਹਨ, ਜਿਹੜੇ ਦੁਪਹਿਰੋਂ ਬਾਅਦ ਕੀਤੇ ਜਾਂਦੇ ਹਨ। ਦੁਸਹਿਰੇ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ, ਨਹਾ-ਧੋ ਕੇ ਸਾਫ਼ ਕੱਪੜੇ ਪਾ ਕੇ ਅਤੇ ਕਣਕ ਜਾਂ ਚੂਨੇ ਨਾਲ ਦੁਸਹਿਰੇ ਦੀ ਪ੍ਰਤਿਮਾ ਬਣਾਓ। ਗਾਂ ਦੇ ਗੋਹੇ ਨਾਲ 9 ਗੋਲੇ ਤੇ 2 ਕਟੋਰੀਆ ਬਣਾ ਕੇ, ਇਕ ਕਟੋਰੀ ‘ਚ ਸਿੱਕੇ ਅਤੇ ਦੂਸਰੀ ਕਟੋਰੀ ‘ਚ ਰੋਲੀ, ਚਾਵਲ, ਜੌਂ ਤੇ ਫਲ ਰੱਖੋ। ਹੁਣ ਮੂਰਤੀ ਨੂੰ ਕੇਲੇ, ਜੌਂ, ਗੁੜ ਤੇ ਮੂਲੀ ਚੜ੍ਹਾਓ। ਜੇਕਰ ਬਹੀਖਾਤਿਆਂ ਜਾਂ ਸ਼ਸਤਰਾਂ ਦੀ ਪੂਜਾ ਕਰ ਰਹੇ ਹੋ ਤਾਂ ਉਨ੍ਹਾਂ ‘ਤੇ ਵੀ ਇਹ ਸਮੱਗਰੀ ਜ਼ਰੂਰ ਚੜ੍ਹਾਓ। ਇਸ ਤੋਂ ਬਾਅਦ ਆਪਣੀ ਸਮਰੱਥਾ ਅਨੁਸਾਰ ਦਾਨ-ਦਕਸ਼ਿਣਾ ਕਰੋ ਤੇ ਗ਼ਰੀਬਾਂ ਨੂੰ ਭੋਜਨ ਕਰਵਾਓ। ਰਾਵਣ ਦਹਿਨ ਤੋਂ ਬਾਅਦ ਸ਼ਮੀ ਦਰੱਖਤ ਦੀਆਂ ਪੱਤੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਉ। ਅਖੀਰ ਵਿਚ ਵੱਡੇ-ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਦਵਾਦ ਪ੍ਰਾਪਤ ਕਰੋ।

More from this section