ਦਿੱਲੀ ਹਾਈ ਕੋਰਟ ਵੱਲੋਂ ਸੁਸ਼ੀਲ ਕੁਮਾਰ ਦੀ ਮੀਡੀਆ ਟਰਾਈਲ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਮਈ 28
ਦਿੱਲੀ ਹਾਈ ਕੋਰਟ ਨੇ ਪਹਿਲਵਾਨ ਦੀ ਹੱਤਿਆ ਦੇ ਦੋਸ਼ ਹੇਠ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਦੇ ਕੇਸ ਵਿੱਚ ਮੀਡੀਆ ਨੂੰ ਰੋਕਣ ਵਾਲੀ ਪਟੀਸ਼ਨ ’ਤੇ ਅੱਜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਡੀ ਐਨ ਪਟੇਲ ਤੇ ਜਸਟਿਸ ਜਯੋਤੀ ਸਿੰਘ ਵਾਲੇ ਬੈਂਚ ਨੇ ਕਿਹਾ ਕਿ ਇਕ ਜਾਗਰੂਕ ਵਿਅਕਤੀ ਵਲੋਂ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਮਲੇ ਨੂੰ ਸਨਸਨੀਖੇਜ਼ ਬਣਾ ਕੇ ਮੀਡੀਆ ਨੇ ਉਸ ਦੀ ਦਿੱਖ ਬਿਗਾੜੀ ਹੈ ਤੇ ਉਸ ਨੂੰ ਦੋਸ਼ੀ ਦਰਸਾਇਆ ਗਿਆ ਹੈ। ਉਸ ਨੇ ਅਪਰਾਧਿਕ ਮਾਮਲਿਆਂ ’ਚ ਰਿਪੋਰਟਿੰਗ ਵਿੱਚ ਉਚਿਤ ਨਿਯਮ ਬਣਾਉਣ ਦੀ ਅਪੀਲ ਕੀਤੀ ਸੀ।

More from this section