ਦਿੱਲੀ ਦੇ ਐੱਸ.ਡੀ.ਐੱਮ ਦਾ ਫ਼ੁਰਮਾਨ ਗੁਰਦੁਆਰਿਆਂ ’ਚ ਕੋਈ ਨਾ ਆਵੇ ਜਾਵੇ ਨਹੀਂ ਤਾਂ ਕਰ ਦਿਆਂਗੇ ਸੀਲ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੁਲਾਈ 13
ਦਿੱਲੀ ‘ਚ ਵਸੰਤ ਵਿਹਾਰ ਦੇ ਉੱਪ ਜ਼ਿਲ੍ਹਾ ਅਧਿਕਾਰੀ (ਐੱਸ.ਡੀ.ਐੱਮ.) ਨੇ ਗੁਰਦੁਆਰਿਆਂ ਦੇ ਅਧਿਕਾਰੀਆਂ ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੇ ਆਦੇਸ਼ ਦਾਸਖ਼ਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ‘ਚ ਕਿਸੇ ਵੀ ਧਾਰਮਿਕ ਸਥਾਨ ‘ਚ ਸ਼ਰਧਾਲੂਆਂ ਦੇ ਪ੍ਰਵੇਸ਼ ‘ਤੇ ਰੋਕ ਹੈ। ਡੀ.ਡੀ.ਐੱਮ.ਏ. ਵਲੋਂ 10 ਜੁਲਾਈ ਨੂੰ ਜਾਰੀ ਤਾਜ਼ਾ ਆਦੇਸ਼ਾਂ ਅਨੁਸਾਰ,”ਧਾਰਮਿਕ ਸਥਾਨਾਂ ਨੂੰ ਖੁੱਲ੍ਹੇ ਰਹਿਣ ਦੀ ਮਨਜ਼ੂਰੀ ਰਹੇਗੀ ਪਰ ਸ਼ਰਧਾਲੂਆਂ ਦੇ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।” ਵਸੰਤ ਵਿਹਾਰ ਦੇ ਐੱਸ.ਡੀ.ਐੱਮ. ਅੰਕੁਰ ਪ੍ਰਕਾਸ਼ ਮੇਸ਼ਰਾਮ ਵਲੋਂ ਜਾਰੀ ਇਕ ਆਦੇਸ਼ ‘ਚ ਕਿਹਾ ਗਿਆ,”ਕਿਸੇ ਵੀ ਤਰ੍ਹਾਂ ਦੇ ਉਲੰਘਣ ‘ਤੇ ਸੰਬੰਧਤ ਗੁਰਦੁਆਰੇ ਦੇ ਅਧਿਕਾਰੀਆਂ ਨਾਲ ਹੀ ਵਿਅਕਤੀ ਵਿਰੁੱਧ ਸਖ਼ਤ ਅਪਰਾਧਕ ਕਾਰਵਾਈ ਕੀਤੀ ਜਾਵੇਗੀ। ਸੰਬੰਧਤ ਗੁਰਦੁਆਰੇ ਦੇ ਸਾਰੇ ਪ੍ਰਧਾਨ/ਸਕੱਤਰ/ਸੰਯੁਕਤ ਸਕੱਤਰ/ਸੇਵਾਦਾਰ ਨੂੰ ਉਪਰੋਕਤ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।” ਇਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਦੇਸ਼ ‘ਚ ਸਿਰਫ਼ ਗੁਰਦੁਆਰਿਆਂ ਨੂੰ ਲੈ ਕੇ ਜਾਰੀ ਸਰਕੂਲਰ ‘ਤੇ ਸਵਾਲ ਖੜ੍ਹਾ ਕੀਤਾ। ਸਿਰਸਾ ਨੇ ਟਵੀਟ ਕੀਤਾ,”ਅੰਕੁਰ ਪ੍ਰਕਾਸ਼ ਦਾ ਆਦੇਸ਼ ਪੜ੍ਹ ਕੇ ਹੈਰਾਨ ਹਾਂ, ਜੋ ਕਿ ਸਾਰੇ ਧਾਰਮਿਕ ਸਥਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਾ ਹੈ ਪਰ ਸਿਰਫ਼ ਗੁਰਦੁਆਰਿਆਂ ਨੂੰ ਸ਼ਰਧਾਲੂਆਂ ਲਈ ਬੰਦ ਰੱਖਣ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਗੁਰਦੁਆਰਿਆਂ ਦੇ ਪ੍ਰਧਾਨਾਂ/ਸਕੱਤਰਾਂ ਅਤੇ ਸੇਵਾਦਾਰਾਂ ਲਈ ਅਜਿਹੇ ਸਖ਼ਤ ਲਹਿਜੇ ਦਾ ਉਪਯੋਗ ਕਿਉਂ?” ਉਨ੍ਹਾਂ ਕਿਹਾ,”ਅਸੀਂ ਡੀ.ਡੀ.ਐੱਮ.ਏ. ਦੇ ਇਸ ਭੇਦਭਾਵਪੂਰਨ ਰਵੱਈਏ ਦੀ ਨਿੰਦਾ ਕਰਦੇ ਹਾਂ। ਜਾਂ ਤਾਂ ਇਸ ਆਦੇਸ਼ ਨੂੰ ਰੱਦ ਕੀਤਾ ਜਾਵੇ ਜਾਂ ਸਰਕੂਲਰ ‘ਚ ਸਾਰੇ ਧਾਰਮਿਕ ਸਥਾਨਾਂ ਦਾ ਜ਼ਿਕਰ ਕੀਤਾ ਜਾਵੇ।”

More from this section