ਦਿੱਲੀ ਤੇ ਹਰਿਆਣਾ ਵਿਚ ਅਗਲੇ 24 ਘੰਟਿਆਂ ‘ਚ ਭਾਰੀ ਮੀਂਹ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੁਲਾਈ 21
ਮੌਨਸੂਨ ਦੇਸ਼ ਭਰ ‘ਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਦੱਖਣੀ ਤੋਂ ਲੈ ਕੇ ਉਤਰ ਤਕ ਮੌਸਮ ਦਾ ਕਹਿਰ ਜਾਰੀ ਹੈ। ਜਿੱਥੇ ਭਿਆਨਕ ਮੀਂਹ ਦੇ ਚੱਲਦਿਆਂ ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਪੰਜ ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਦਿੱਲੀ ‘ਚ ਲਗਾਤਾਰ ਹੋ ਰਹੀ ਭਿਆਨਕ ਮੀਂਹ ਕਾਰਨ ਸਡ਼ਕਾਂ ਪਾਣੀ ਨਾਲ ਭਰੀਆਂ ਪਈਆਂ ਹਨ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਮਹਾਰਾਸ਼ਟਰ ਦੇ ਪੰਜ ਜ਼ਿਲ੍ਹਿਆਂ ਲਈ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਜਿਸ ਮੁਤਾਬਕ ਭਾਰੀ ਮੀਂਹ ਪੈ ਸਕਦਾ ਹੈ।ਉਧਰ ਤੇ ਉਤਰ ਪ੍ਰਦੇਸ਼ ਦੇ ਅਨੇਕ ਹਿੱਸਿਆਂ ‘ਚ ਅਗਲੇ 24 ਘੰਟਿਆਂ ਦੌਰਾਨ ਬਾਰਿਸ਼ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।ਇਹ ਸਿਲਸਿਲਾ 23 ਜੁਲਾਈ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ‘ਚ ਪੰਜਾਬ, ਦਿੱਲੀ, ਯੂਪੀ, ਹਰਿਆਣਾ, ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਦਿੱਲੀ-ਐਨਸੀਆਰ ‘ਚ ਅਗਲੇ ਦੋ ਦਿਨ ਤਕ ਬਾਰਿਸ਼ ਹੋਵੇਗੀ।

More from this section