ਫ਼ਿਲਮੀ ਗੱਲਬਾਤ

ਦਿਲਜੀਤ ਦੁਸਾਂਝ ਨੇ ਐਲਾਨਿਆ ਆਪਣੀ ਨਵੀਂ ਐਲਬਮ ਦਾ ਨਾਮ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 28

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ ‘ਤੇ ਤਸਵੀਰਾਂ ਤੇ ਵੀਡੀਓ ਆਦਿ ਸ਼ੇਅਰ ਕਰ ਕੇ ਆਪਣੇ ਫੈਨਜ਼ ਨੂੰ ਅਪਡੇਟ ਦਿੰਦੇ ਰਹਿੰਦੇ ਹਨ। ਇਸ ਦੌਰਾਨ ਦਿਲਜੀਤ ਦੁਸਾਂਝ ਪਿਛਲੇ ਕੁਝ ਮਹੀਨਿਆਂ ਤੋਂ ਸੁਪਰਹਿਟ ਗਾਣੇ ਦੇ ਰਹੇ ਹਨ। ਉਹਨਾਂ ਦੀ ਵੱਡੀ ਫ਼ੈਨ ਫੋਲੋਇੰਗ ਹੈ। ਉਹ ਅਕਸਰ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਫੈਨਸ ਦਾ ਦਿਲ ਜਿੱਤਦੇ ਰਹਿੰਦੇ ਹਨ।

ਪਿਛਲੇ ਸਾਲ ਰਿਲੀਜ਼ ਹੋਈ ਆਪਣੀ ਐਲਬਮ ਗੌਟ ਦੀ ਸਫਲਤਾ ਦਾ ਅਨੰਦ ਲੈਣ ਤੋਂ ਬਾਅਦ ਉਹ ਅੱਗੇ ਆਏ ਤੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ।

ਦਿਲਜੀਤ ਨੇ ਇਸ ਸਬੰਧੀ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਦਿਲਜੀਤ ਦੀ ਨਵੀਂ ਐਲਬਮ ਦਾ ਨਾਂ ‘ਮੂਨ ਚਾਈਲਡ ਐਰਾ’ ਹੈ।ਇਸ ਐਲਬਮ ਨੂੰ ਲੈ ਕੇ ਫੈਨਜ਼ ਵੱਖ-ਵੱਖ ਤਰ੍ਰਹਾਂ ਦੀਆਂ ਟਿਪੱਣੀਆਂ ਕਰ ਰਹੇ ਹਨ ਤੇ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀ ਹੈ।