ਪੰਜਾਬ

ਡੈਪੋ ਅਤੇ ਬੱਡੀ ਪ੍ਰੋਗਰਾਮ ਨੂੰ ਮੁੜ ਪ੍ਰਫੂਲਿਤ ਕਰਨ ਲਈ ਸਹਾਇਕ ਕਮਿਸ਼ਨਰ ਨੇ ਕੀਤੀ ਬੈਠਕ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਸਤੰਬਰ 29

ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਜਨਰਲ  ਕੰਵਰਜੀਤ ਸਿੰਘ ਨੇ ਜ਼ਿਲੇ੍ਹ ਵਿੱਚ ਡੈਪੋ ਅਤੇ ਬੱਡੀ ਪ੍ਰੋਗਰਾਮ ਨੂੰ ਮੁੜ ਤੇਜ਼ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।ਬੈਠਕ ਦੌਰਾਨ ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਨਸ਼ਿਆ ਖਿਲਾਫ ਜਾਂਚ ਵਿੱਚ ਤੇਜੀ ਲਿਆਉਣ, ਜਨ ਜਾਗਰੂਕਤਾ ਲਈ ਸੈਮੀਨਾਰ ਕਰਵਾਉਣ ਅਤੇ ਨਵੇ ਡੈਪੋ ਬਨਾਉਣ ਲਈ ਕਿਹਾ। ਸਹਾਇਕ ਕਮਿਸ਼ਨਰ ਜਨਰਲ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਵਿੱਚ ਬੱਡੀ ਪ੍ਰੋਗਰਾਮ ਨੂੰ ਮੁੜ ਸਰਜੀਤ ਕਰਨ ਅਤੇ ਇਸ ਸਬੰਧੀ ਕਰਵਾਈਆ ਜਾਦੀਆਂ ਗਤੀਵਿਧੀਆਂ ਦੀ ਰਿਪੋਰਟ ਨਿਯਮਤ ਤੌਰ ਤੇ ਭੇਜਣ।ਸਿਹਤ ਵਿਭਾਗ ਨੂੰ ਦਵਾਈਆ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ, ਓਟ ਕਲੀਨਿਕਾ ਅਤੇ ਪੁਨਰਵਾਸ ਕੇਂਦਰਾਂ ਦੀ ਨਿਯਮਤ ਜਾਂਚ ਐਸ.ਡੀ.ਐਮ ਤੋਂ ਕਰਵਾਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਨਸ਼ਾ ਛੁਡਾਓ ਕੇਂਦਰਾਂ ਵਿੱਚ ਨਸ਼ਾ ਛੱਡਨ ਲਈ ਆਉਣ ਵਾਲੇ ਲੋਕਾਂ ਦੀ ਪੂਰੀ ਤਰ੍ਹਾਂ ਕਾਊਂਲਿੰਗ ਕੀਤੀ ਜਾਵੇ।ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਉਪ ਮੰਡਲ ਪੱਧਰ ਤੇ ਬਣੀਆਂ ਨਿਗਰਾਨ ਕਮੇਟੀਆਂ ਦੀ ਪੁਨਰ ਸਰੰਚਨਾ ਕੀਤੀ ਜਾਵੇ ਅਤੇ ਨਵੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਜਾਵੇ।ਉਨ੍ਹਾ ਸਾਰੇ ਵਿਭਾਗਾਂ ਨੂੰ ਕਿਹਾ ਕਿ ਡੈਪੋ ਅਤੇ ਬੱਡੀ ਸਬੰਧੀ ਕੀਤੀਆਂ ਜਾਦੀਆਂ ਗਤੀਵਿਧੀਆਂ ਦੌਰਾਨ ਖੁਸ਼ਹਾਲੀ ਦੇ ਰਾਖਿਆ ਨੂੰ ਵੀ ਸ਼ਾਮਿਲ ਕੀਤਾ ਜਾਵੇ।ਇਸ ਤੋਂ ਬਿਨ੍ਹਾਂ ਉਨ੍ਹਾਂ ਕਿਹਾ ਕਿ ਆਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਮਾਰਫਤ ਵੀ ਜਨ ਜਾਗਰੂਕਤਾ ਕੀਤੀ ਜਾਵੇ।ਇਸ ਮੌਕੇ ਤਹਿਸੀਲ ਭਲਾਈ ਅਫਸਰ ਅਸ਼ੋਕ ਕੁਮਾਰ ਨੇ ਸੁਝਾਵ ਦਿਤਾ ਕਿ ਚੰਗਾ ਕੰਮ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀਆਂ , ਪੰਚਾਇਤਾ ਨੂੰ ਸਨਮਾਨਿਤ ਵੀ ਕੀਤਾ ਜਾਵੇ।ਬੈਠਕ ਵਿੱਚ ਐਸ.ਪੀ ਅਜੇ ਰਾਜ ਸਿੰਘ ਜੀ.ਓ.ਜ਼ੀ ਦੇ ਜਿਲ੍ਹਾ ਇੰਚਾਰਚ ਕਰਨਲ ਅਜੀਤ ਸਿੰਘ ਸਮਾਘ, ਬੱਡੀ ਪ੍ਰੋਗਰਾਮ ਦੇ ਕੋਆਰਡੀਨੇਟਰ ਵਿਜੇ ਕੁਮਾਰ, ਸੀਡੀਪੀਓ ਸੰਜੂ ਆਦਿ ਵੀ ਹਾਜ਼ਰ ਸਨ।