ਡੇਰਾ ਮੁਖੀ ਦੀ ਦੇਖਭਾਲ ਲਈ ਰੱਦ ਹੋਇਆ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ

ਫ਼ੈਕ੍ਟ ਸਮਾਚਾਰ ਸੇਵਾ
ਰੋਹਤਕ,  ਜੂਨ  8
ਮੇਦਾਂਤਾ ਵਿਚ ਦਾਖਲ ਡੇਰਾ ਮੁਖੀ ਦੀ ਦੇਖਭਾਲ ਲਈ ਹੁਣ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਡੇਰਾ ਮੁਖੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਨੀਪ੍ਰੀਤ ਨੂੰ ਅਟੈਂਡੈਂਟ ਲਾਉਣ ’ਤੇ ਇਤਰਾਜ਼ ਪ੍ਰਗਟਾਇਆ ਸੀ ਇਸ ਤੋਂ ਬਾਅਦ ਹਸਪਤਾਲ ਨੇ ਉਸ ਦਾ ਕਾਰਡ ਰੱਦ ਕਰ ਦਿੱਤਾ ਹੈ। ਸ਼ੁਰੂ ਵਿਚ ਮੇਦਾਂਤਾ ਵੱਲੋਂ 15 ਜੂਨ ਤੱਕ ਹਨੀਪ੍ਰੀਤ ਦਾ ਕਾਰਡ ਜਾਰੀ ਕੀਤਾ ਗਿਆ ਸੀ। ਹਾਲੇ ਇਹ ਤੈਅ ਨਹੀਂ ਹੈ ਕਿ ਡੇਰਾ ਮੁਖੀ ਦਾ ਇਲਾਜ ਕਿੰਨਾ ਚਿਰ ਰਹੇਗਾ। ਹਾਲਾਂਕਿ ਉਸ ਦੀ ਆਰਟੀਪੀਸੀ ਦੀ ਰਿਪੋਰਟ ਨੈਗੇਟਿਵ ਆਈ ਹੈ। ਡੇਰਾ ਮੁਖੀ ਦੀ ਸੁਰੱਖਿਆ ਸਬੰਧੀ ਰੋਹਤਕ ਦੇ ਡੀਐੱਸਪੀ ਸ਼ਮਸ਼ੇਰ ਵਿੱਚ ਨੇ ਮੇਦਾਂਤਾ ਹਸਪਤਾਲ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।

More from this section