ਪੰਜਾਬ

ਡਿਪਟੀ ਕਮਿਸ਼ਨਰ ਨੇ ਅਦਾਲਤਾਂ ਵਿਚ ਚੱਲ ਰਹੇ ਅਪਰਾਧਿਕ, ਐਸ.ਸੀ,ਐਸ.ਟੀ ਸਬੰਧੀ ਕੇਸਾਂ ਦੀ ਕੀਤੀ ਸਮੀਖਿਆ

ਫ਼ੈਕ੍ਟ ਸਮਾਚਾਰ ਸੇਵਾ ਫਰੀਦਕੋਟ , ਜੂਨ 28
ਅਦਾਲਤਾਂ ਵਿਚ ਚੱਲ ਰਹੇ ਜਿਲ੍ਹੇ ਨਾਲ ਸਬੰਧਤ ਅਪਰਾਧਕ ਮਾਮਲਿਆ, ਐਸ.ਸੀ,ਐਸ.ਟੀ ਨਾਲ ਸਬੰਧਿਤ ਕੇਸਾਂ ਆਦਿ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਦੀ ਪ੍ਰਗਤੀ ਸਬੰਧੀ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਵੱਲੋਂ ਜਿਲ੍ਹਾ ਅਟਾਰਨੀ, ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਵਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਮੀਟਿੰਗ ਵਿੱਚ ਅਨਸੂਚਿਤ ਜਾਤੀਆਂ ਅਤੇ ਅਨੂਸੂਚਿਤ ਕਬੀਲਿਆਂ ( ਅਤਿਆਚਾਰ ਰੋਕਥਾਮ ) ਐਕਟ ਸਬੰਧੀ ਅਦਾਲਤਾਂ ਵਿਚ ਚੱਲ ਰਹੇ ਕੇਸਾਂ, ਕੰਪਲੇਟਾਂ ਆਦਿ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਅਟਾਰਨੀ ਅਤੇ ਪੁਲਿਸ ਵਿਭਾਗ ਤੋਂ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਪੁਲਿਸ ਵਿਭਾਗ ਤੇ ਜਿਲ੍ਹਾ ਅਟਾਰਨੀ ਨੂੰ ਕਿਹਾ ਕਿ ਜਿਨ੍ਹਾਂ ਕੇਸਾਂ ਵਿਚ ਅਜੇ ਤੱਕ ਅਦਾਲਤਾਂ ਵਿਚ ਚਲਾਨ ਪੇਸ਼ ਨਹੀਂ ਕੀਤੇ ਗਏ ਉਨ੍ਹਾਂ ਨੂੰ ਮਿੱਥੇ ਸਮੇਂ ਵਿੱਚ ਚਲਾਨ ਪੇਸ਼ ਕਰਕੇ ਕੇਸਾਂ ਦੀ ਪੈਰਵਾਈ ਕੀਤੀ ਜਾਵੇ।ਇਸ ਤੋਂ ਇਲਾਵਾ ਮੀਟਿੰਗ ਵਿੱਚ ਕ੍ਰਿਮੀਨਲ ਕੇਸਾਂ ਵਿੱਚ ਜਾਂਚ ਪੜਤਾਲ ਨੂੰ ਸਰਲ ਬਣਾਉਣ ਵਾਸਤੇ ਪੁਲਿਸ ਅਧਿਕਾਰੀ ਅਤੇ ਜਿਲ੍ਹਾ ਅਟਾਰਨੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ ਗਏ। ਇਸ ਮੌਕੇ ਉਨ੍ਹਾਂ ਅਦਾਲਤਾਂ ਵਿੱਚ ਚੱਲ ਰਹੇ ਅਪਰਾਧਿਕ ਮਾਮਲਿਆਂ ਅਤੇ ਐਸ.ਸੀ,ਐਸ.ਟੀ ਕੇਸਾਂ ਦੀ ਤਫਸੀਲ ਵਿਚ ਜਾਣਕਾਰੀ ਵੀ ਹਾਸਲ ਕੀਤੀ।

ਇਸ ਮੀਟਿੰਗ ਵਿੱਚ ਰਜਨੀਸ਼ ਕੁਮਾਰ ਜਿਲ੍ਹਾ ਅਟਾਰਨੀ, ਰਾਮ ਸਿੰਘ, ਸਤਨਾਮ ਸਿੰਘ ਸਹਾਇਕ ਜਿਲ੍ਹਾ ਅਟਾਰਨੀ, ਅਮਿਤ ਗੋਕਲਾਨੀ ਉਪ ਜਿਲਾ ਅਟਾਰਨੀ, ਬਲਕਾਰ ਸਿੰਘ ਡੀ.ਐਸ.ਪੀ. ਕੋਟਕਪੂਰਾ, ਪਰਮਿੰਦਰ ਸਿੰਘ ਗਰੇਵਾਲ ਡੀ.ਐਸ.ਪੀ. ਜੈਤੋ, ਸਤਵਿੰਦਰ ਸਿੰਘ ਵਿਰਕ ਡੀ.ਐਸ.ਪੀ. ਫਰੀਦਕੋਟ ਤੋਂ ਇਲਾਵਾ ਸਮੂਹ ਐਸ.ਐਚ.ਓ. ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।