ਪੰਜਾਬ

ਡਰੱਗ ਮਾਮਲੇ ‘ਚ ਜ਼ਮਾਨਤ ‘ਤੇ ਆਏ ਅਨਵਰ ਮਸੀਹ ਨੇ ਪੀਤਾ ਜ਼ਹਿਰ

ਫ਼ੈਕ੍ਟ ਸਮਾਚਾਰ ਸੇਵਾ
ਅੰਮ੍ਰਿਤਸਰ ਜੁਲਾਈ 13
ਹਾਈ ਪ੍ਰੋਫ਼ਾਇਲ ਹੈਰੋਇਨ ਮਾਮਲੇ ’ਚ ਐੱਸ.ਟੀ.ਐੱਫ਼ ਵਲੋਂ ਮੁਲਜ਼ਮ ਬਣਾਏ ਗਏ ਅਨਵਰ ਮਸੀਹ ਵਲੋਂ ਪੱਤਰਕਾਰਾਂ ਦੇ ਸਾਹਮਣੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਅਨਵਰ ਮਸੀਹ ਦੇ ਸਮਰਥਕਾਂ ਵਲੋਂ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਸਾਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੋਂ ਐੱਸ. ਟੀ. ਐੱਫ. ਨੇ ਅਕਾਲੀ ਆਗੂ ਅਨਵਰ ਮਸੀਹ ਦੀ ਅਕਾਸ਼ ਬਿਹਾਰ ਸਥਿਤ ਕੋਠੀ ’ਤੋਂ 197 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਦੌਰਾਨ ਕੋਠੀ ਤੋਂ ਅਫਗਾਨੀ ਨਾਗਰਿਕ ਅਰਮਾਨ, ਅੰਮ੍ਰਿਤਸਰ ਦੇ ਕੱਪੜਾ ਵਪਾਰੀ ਅਕੁੰਸ਼ ਕਪੂਰ ਸਣੇ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਕਾਬੂ ਕੀਤੇ ਗਏ ਮੁਲਜ਼ਮਾਂ ਨੇ ਐੱਸ. ਟੀ. ਐੱਫ. ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹੈਰੋਇਨ ਦੀ ਇਸ ਵੱਡੀ ਖੇਪ ਨੂੰ ਸਮੁੰਦਰ ਦੇ ਰਾਸਤੇ ਤੋਂ ਗੁਜਰਾਤ ਪਹੁੰਚਣ ਵਾਲੇ ਸਨ। ਇਸ ਖੇਪ ’ਚ ਮਿਲਾਵਟ ਕਰਕੇ ਇਸ ਦੀ ਮਾਤਰਾ 500 ਕਿਲੋਂ ਤੋਂ ਜ਼ਿਆਦਾ ਬਣਾਈ ਜਾਣੀ ਸੀ। ਇਸ ਕੰਮ ਲਈ ਅਫਗਾਨ ਨਾਗਰਿਕ ਨੂੰ ਖ਼ਾਸ ਤੌਰ ’ਤੇ ਬੁਲਾਇਆ ਗਿਆ ਸੀ।

More from this section