ਟੋਕੀਓ ਓਲੰਪਿਕਸ ਖੇਡ ਪਿੰਡ ’ਚ ਸਾਹਮਣੇ ਆਇਆ ਕਰੋਨਾ ਪਾਜ਼ੇਟਿਵ ਮਾਮਲਾ

ਫ਼ੈਕ੍ਟ ਸਮਾਚਾਰ ਸੇਵਾ
ਟੋਕੀਓ, ਜੁਲਾਈ 17
ਓਲੰਪਿਕਸ ਵਿਲੇਜ ਵਿਚ ਕੋਵਿਡ-19 ਲਈ ਇਕ ਵਿਅਕਤੀ ਕੀਤਾ ਗਿਆ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਟੋਕੀਓ ਓਲੰਪਿਕਸ ਦੇ ਪ੍ਰਬੰਧਕਾਂ ਨੇ ਅੱਜ ਦੱਸਿਆ ਕਿ ਜਿਸ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਇਆ ਹੈ ਉਹ ਖਿਡਾਰੀ ਨਹੀਂ ਹੈ। ਓਲੰਪਿਕ ਖੇਡਾਂ 23 ਜੁਲਾਈ ਨੂੰ ਸ਼ੁਰੂ ਹੋਣ ਤੋਂ ਹਫਤਾ ਪਹਿਲਾਂ ਖੇਡ ਪਿੰਡ ਖੋਲ੍ਹਿਆ ਗਿਆ ਹੈ।

More from this section