ਪੰਜਾਬ

ਟਾਹਲੀਵਾਲਾ ਬੌਦਲਾਂ ਵਿਖੇ ਮਲੇਰੀਆ ਲੈਬ ਦੀ ਕੀਤੀ ਸ਼ੁਰੂਆਤ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਅਕਤੂਬਰ 06
ਫਾਜ਼ਿਲਕਾ ਪੇਂਡੂ ਖੇਤਰ ਦੇ ਲੋਕਾਂ ਦੀ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਅੱਜ ਪੀ ਐਚ ਸੀ ਟਾਹਲੀਵਾਲਾ ਬੌਦਲਾਂ ਵਿਖੇ ਮਲੇਰੀਆ ਲੈਬ ਦੀ ਸ਼ੁਰੁਆਤ ਕੀਤੀ ਗਈ ਜਿਸ ਵਿਚ ਨਾਲ ਲਗਦੇ 20 ਪਿੰਡਾਂ ਦੇ ਲੋਕਾਂ ਨੂੰ ਬੁਖਾਰ ਦੇ ਟੈਸਟ ਕਰਵਾਉਣ ਲਈ ਫਾਜ਼ਿਲਕਾ ਜਾ ਡੱਬਵਾਲਾ ਕਲਾ ਜਾਉਂਣ ਦੀ ਜਰੂਰਤ ਨਹੀਂ ਹੈ ਸਗੋਂ ਉਸ ਦਿਨ ਹੀ ਰਿਪੋਰਟ ਮਿਲ ਜਾਵੇਗੀ ਤਾਕਿ ਮਰੀਜ਼ ਸਮੇ ਸਿਰ ਆਪਣਾ ਇਲਾਜ ਸ਼ੁਰੂ ਕਰਵਾ ਸਕਣ। ਸਿਵਲ ਸੁਰਜਨ ਡਾਕਟਰ ਦਵਿੰਦਰ ਕੁਮਾਰ ਢਾਂਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਸਿਹਤ ਕਰਮਚਾਰੀ ਰਵਿੰਦਰ ਸ਼ਰਮਾ , ਜਤਿੰਦਰ ਸਾਮਾ , ਸਵਰਨ ਕੁਮਾਰ , ਪ੍ਰੇਮ ਕੁਮਾਰ , ਜਤਿੰਦਰ ਸਚਦੇਵਾ , ਬਲਦੇਵ ਰਾਜ ਅਤੇ ਜਤਿੰਦਰ ਰਾਣਾ ਨੇ ਲੈਬ ਟੈਕ ਨਿਸ਼ਨ ਸੁਰਿੰਦਰ ਕੰਬੋਜ ਦਾ ਮੂੰਹ ਮਿੱਠਾ ਕਰਵਾ ਕੇ ਲੈਬ ਦੀ ਸ਼ੁਰੁਆਤ ਕੀਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਲੈਬ ਸ਼ੁਰੂ ਹੋਣ ਨਾਲ ਲੋਕਾਂ ਨੂੰ ਤਾਂ ਫਾਇਦਾ ਹੋਵੇਗਾ ਬਲਕਿ ਡੱਬਵਾਲਾ ਕਲਾ ਦੇ ਫੀਲਡ ਸਟਾਫ ਨੂੰ ਵੀ ਸਹੂਲਤ ਮਿਲੇਗੀ ਕਿ ਉਹ ਵੀ ਟਾਹਲੀਵਾਲਾ ਵਿਖੇ ਆਪਣੀ ਲਹੂ ਸਲਾਈਡ ਜਮਾਂ ਕਰਵਾ ਸਕਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਸਰਕਾਰ ਹਰ ਪਿੰਡਾਂ ਦੇ ਨਜ਼ਦੀਕ ਹੀ ਜਰੂਰੀ ਸਿਹਤ ਸਹੂਲਤਾਂ ਪਹੁੰਚਾ ਰਹੀ ਹੈ ਜਿਸਦਾ ਲੋਕਾਂ ਨੂੰ ਹੀ ਫਾਇਦਾ ਹੋਵੇਗਾ ਜਿਥੇ ਉਹਨਾਂ ਨੂੰ ਠੰਡ ਨਾਲ ਬੁਖਾਰ ਹੋਵੇ ਤਾਂ ਤੁਰਤ ਲੈਬੋਰਟਰੀ ਵੀ ਹ ਆਪਣਾ ਖੂਨ ਦਾ ਟੈਸਟ ਜਰੂਰ ਕਰਵਾਉਣ ਤਾਕਿ ਮਲੇਰੀਆ ਅਤੇ ਮੱਛਰ ਨਾਲ ਹੋਰ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਜਨਰਲ ਲੈਬੋਰੇਟ੍ਰੀ ਦੇ ਟੈਸਟ ਵੀ ਹਨ ਸ਼ੁਰੂ :ਡਾਕਟਰ ਕਰਮਜੀਤ ਸਿੰਘ ਡੱਬਵਾਲਾ ਕਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਟਾਹਲੀਵਾਲਾ ਬੌਦਲਾਂ ਵਿਖੇ ਜਨਰਲ ਟੈਸਟ ਵੀ ਹੁੰਦੇ ਹਨ ਜਿਸਦਾ ਲੋਕ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈਣ। ਉਹਨਾਂ ਕਿਹਾ ਕਿ ਮਹੀਨੇ ਦੀ ਹਰ 9 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰਖਿਅਤ ਮਤਰਤਵ ਅਭਿਆਨ ਦੇ ਤਹਿਤ ਗਰਭਵਤੀ ਔਰਤਾਂ ਦੀ ਜਾਂਚ  ਮੁਫ਼ਤ ਕੀਤੇ ਜਾਂਦੇ ਹੈ ਇਸ ਦੇ ਨਾਲ  ਟੈਸਟ ਵੀ ਮੁਫ਼ਤ ਹੁੰਦੇ ਹੈ । ਬਾਜ਼ਾਰ ਵਿਚ ਸਾਰੇ ਟੈਸਟ ਦਾ ਖਰਚਾ 1000 ਰੁਪਏ ਹੈ ਜੋ ਕਿ ਟਾਹਲੀਵਾਲਾ ਬੌਦਲਾਂ ਵਿਖੇ ਮੁਫ਼ਤ ਕੀਤੀ ਜਾਂਦੀ ਹੈ। ਇਸ ਦੇ ਨਾਲ਼ ਗਰਭਵਤੀ ਦੇ 9 ਮਹੀਨੇ ਤੱਕ ਦੇ ਸਾਰੇ ਟੈਸਟ , ਇਕ ਸਾਲ ਦੇ ਬੱਚੇ ਦੇ ਨਾਲ ਪੰਜ ਸਾਲ ਦੀ ਲੜਕੀਆਂ ਦੇ ਸਾਰੇ ਟੈਸਟ ਅਤੇ ਜਾਂਚ ਜਨਨੀ ਸ਼ਿਸ਼ੂ ਸੁਰਕੀਯਤ ਕਾਰੀਕਰਮ ਵਿਚ ਮੁਫ਼ਤ ਇਲਾਜ ਹੁੰਦਾ ਹੈ।