ਟਰੰਪ ਨੇ ਪ੍ਰਚਾਰ ਮੁਹਿੰਮ ਅੰਦਾਜ਼ ’ਚ ਰੈਲੀ ਕਰਕੇ ਰਾਸ਼ਟਰਪਤੀ ਚੋਣਾਂ ’ਚ ਗੜਬੜੀਆਂ ਦਾ ਮੁੜ ਦੋਸ਼ ਲਗਾਇਆ

ਫ਼ੈਕ੍ਟ ਸਮਾਚਾਰ ਸੇਵਾ
ਓਹਾਯੋ ਜੂਨ 27
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਪਹਿਲੀ ਵਾਰ ਆਪਣੀ ਪ੍ਰਚਾਰ ਮੁਹਿੰਮ ਅੰਦਾਜ਼ ਵਿੱਚ ਕੀਤੀ ਰੈਲੀ ਦੌਰਾਨ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਗੜਬੜੀਆਂ ਦਾ ਦੋਸ਼ ਲਗਾਇਆ ਅਤੇ ਡੈਮੋਕਰੇਟਿਕ ਪਾਰਟੀ ਦੀ ਹਕੂਮਤ ਵਿੱਚ ਦੇਸ਼ ਦਾ ਭਵਿੱਖ ਚਿੰਤਾਜਣਕ ਹੋਣ ਦੀ ਗੱਲ ਕਹੀ। ਟਰੰਪ ਦੀ ਇਸ ਰੈਲੀ ਦਾ ਮਕਸਦ ਉਸ ਰਿਪਬਲਿਕਨ ਤੋਂ ਬਦਲਾ ਲੈਣਾ ਸੀ ਜਿਸ ਨੇ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਦੇ ਹੱਕ ਵਿੱਚ ਵੋਟ ਪਾਈ ਸੀ। ਵ੍ਹਾਈਟ ਹਾਊਸ ਵਿੱਚ ਟਰੰਪ ਦੇ ਸਹਿਯੋਗੀ ਰਹੇ ਮੈਕਸ ਮਿਲਰ ਦਾ ਸਮਰਥਨ ਕਰਨ ਲਈ ਇਹ ਰੈਲੀ ਕੀਤੀ ਗਈ ਸੀ। ਮਿਲਰ ਪ੍ਰਤੀਨਿਧੀ ਸਭਾ ਦੇ ਮੈਂਬਰ ਤੇ ਰਿਪਬਲਿਕਨ ਨੇਤਾ ਐਂਥਨੀ ਗੋਂਜ਼ਾਲੇਜ਼ ਨੂੰ ਸੰਸਦ ਦੀ ਸੀਟ ਲਈ ਚੁਣੌਤੀ ਦੇ ਰਹੇ ਹਨ।

More from this section