ਫ਼ਿਲਮੀ ਗੱਲਬਾਤ

ਜੈਸਮੀਨ ਭਸੀਨ ਨੇ ਅਲੀ ਗੋਨੀ ਨਾਲ ਗੋਆ ਵਿਚ ਮਨਾਇਆ ਆਪਣਾ ਜਨਮਦਿਨ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੂਨ 29

ਬੀਤੇ ਦਿਨੀਂ ਮਸ਼ਹੂਰ ਟੀ. ਵੀ. ਅਦਾਕਾਰਾ ਜੈਸਮੀਨ ਭਸੀਨ 30 ਸਾਲਾਂ ਦੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਗੋਆ ’ਚ ਆਪਣੇ ਬੁਆਏਫਰੈਂਡ ਅਲੀ ਗੋਨੀ ਨਾਲ ਜਨਮਦਿਨ ਦਾ ਜਸ਼ਨ ਮਨਾਇਆ ਹੈ।

ਜਨਮਦਿਨ ਮੌਕੇ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਦਿੱਤੀਆਂ। ਜਿਕਰਯੋਗ ਹੈ ਕਿ ਜੈਸਮੀਨ ਦਾ ਜਨਮ ਰਾਜਸਥਾਨ ਦੇ ਕੋਟਾ ’ਚ ਹੋਇਆ ਸੀ। ਉਹ ਕਾਲਜ ਦੇ ਦਿਨਾਂ ’ਚ ਮਾਡਲਿੰਗ ਕਰਦੀ ਸੀ।2015 ’ਚ ਉਸ ਨੂੰ ਟੀ. ਵੀ. ਸ਼ੋਅ ‘ਟਸ਼ਨ-ਏ-ਇਸ਼ਕ’ ’ਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਿਲਆ ਸੀ।

ਜੈਸਮੀਨ ਭਸੀਨ ਟੀ. ਵੀ. ਸ਼ੋਅ ‘ਦਿਲ ਸੇ ਦਿਲ ਤਕ’ ਨਾਲ ਦਰਸ਼ਕਾਂ ’ਚ ਮਸ਼ਹੂਰ ਹੋਈ। ਇਸ ਤੋਂ ਬਾਅਦ ਉਸ ਨੂੰ ਕਈ ਸ਼ੋਅਜ਼ ’ਚ ਕੰਮ ਕਰਨ ਦਾ ਮੌਕਾ ਮਿਲਿਆ। ਉਹ ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਅਲੀ ਗੋਨੀ ਨਾਲ ਆਪਣੇ ਅਫੇਅਰ ਲਈ ਖ਼ਬਰਾਂ ’ਚ ਬਣੀ ਰਹਿੰਦੀ ਹੈ।

ਜੈਸਮੀਨ ਤੇ ਅਲੀ ਗੋਨੀ ਪਹਿਲਾਂ ਹੀ ਚੰਗੇ ਦੋਸਤ ਸਨ ਪਰ ‘ਬਿੱਗ ਬੌਸ 14’ ’ਚ ਜਾਣ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ ’ਚ ਬਦਲ ਗਈ। ਜੈਸਮੀਨ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੀ ਹੈ।ਉਹ ਅਕਸਰ ਆਪਣੀਆਂ ਖ਼ੂਬਸੂਰਤ ਤਸਵੀਰਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।