ਦੇਸ਼-ਦੁਨੀਆ

ਜੇਕਰ ਬੀ.ਆਰ. ਅੰਬੇਡਕਰ ਜ਼ਿੰਦਾ ਹੁੰਦੇ ਤਾਂ ਭਾਜਪਾ ਉਨ੍ਹਾਂ ਨੂੰ ਵੀ ਪਾਕਿਸਤਾਨ ਸਮਰਥਕ ਕਰਾਰ ਦੇ ਚੁੱਕੀ ਹੁੰਦੀ : ਮਹਿਬੂਬਾ ਮੁਫਤੀ

ਫ਼ੈਕ੍ਟ ਸਮਾਚਾਰ ਸੇਵਾ ਸ਼੍ਰੀਨਗਰ, ਜੂਨ 13

ਆਰਟੀਕਲ 370 ’ਤੇ ਟਿਪਣੀ ਕਰਨ ਨੂੰ ਲੈ ਕੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੀ ਨਿੰਦਾ ਵਿਚਕਾਰ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਅੱਜ ਜੇਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬੀ.ਆਰ. ਅੰਬੇਡਕਰ ਜ਼ਿੰਦਾ ਹੁੰਦੇ ਤਾਂ ਭਾਜਪਾ ਨੇ ਉਨ੍ਹਾਂ ਨੂੰ ਵੀ ਪਾਕਿਸਤਾਨ ਸਮਰਥਕ ਕਰਾਰ ਦਿੱਤਾ ਹੁੰਦਾ। ਮਹਿਬੂਬਾ ਨੇ ਕਿਹਾ ਕਿ ਆਰਟੀਕਲ 370 ਨੂੰ ਅੰਬੇਡਕਰ ਦੁਆਰ ਤਿਆਰ ਕੀਤੇ ਗਏ ਸੰਵਿਧਾਨ ਰਾਹੀਂ ਮਾਨਤਾ ਮਿਲੀ ਸੀ ਪਰ ਕੇਂਦਰ ਨੇ ਉਸ ਨੂੰ ਤੋੜ-ਮਰੋੜ ਦਿੱਤਾ।

ਜ਼ਿਕਰਯੋਗ ਹੈ ਕਿ ਪਹਿਲਾਂ ਜੰਮੂ-ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਇਸ ਆਰਟੀਕਲ 370 ਨੂੰ ਅਗਸਤ 2019 ਕੇਂਦਰ ਨੇ ਬੇਅਸਰ ਕਰ ਦਿੱਤਾ ਸੀ। ਪੀ.ਡੀ.ਪੀ. ਮੁਖੀ ਦਾ ਬਿਆਨ ਸੋਸ਼ਲ ਮੀਡੀਆ ’ਤੇ ਇਕ ਆਡੀਓ ਚੈੱਟ ’ਤੇ ਸਿੰਘ ਦੁਆਰਾ ਕਥਿਤ ਰੂਪ ਨਾਲ ਦਿੱਤੇ ਗਏ ਬਿਆਨ ’ਤੇ ਉਨ੍ਹਾਂ ਦੀ ਅਤੇ ਕਾਂਗਰਸ ਦੀ ਹੋ ਰਹੀ ਨਿੰਦਾ ਵਿਚਕਾਰ ਆਇਆ ਹੈ।

ਇਸ ’ਤੇ ਭਾਜਪਾ ਨੇ ਕਿਹਾ ਕਿ ਸਿੰਘ ਦੀ ਟਿਪਣੀ ਪਾਕਿਸਤਾਨ ਦੇ ਨਾਲ ਕਾਂਗਰਸ ਦੀ ਮਿਲੀਭਗਤ ਦੇ ਵਿਆਪਕ ਪੈਟਰਨ ਦਾ ਹਿੱਸਾ ਹੈ। ਜੰਮੂ-ਕਸ਼ਮੀਰ ’ਚ ਕੁਝ ਸਮੇਂ ਤਕ ਸੱਤਾ ’ਚ ਭਾਜਪਾ ਦੀ ਸਾਂਝੇਦਾਰ ਰਹੀ ਪੀ.ਡੀ.ਪੀ. ਦੀ ਮੁਖੀ ਨੇ ਆਪਣੀ ਸਾਬਕਾ ਸਹਿਯੋਗੀ ਪਾਰਟੀ ’ਤੇ ਨਿਸ਼ਾਨਾ ਲਗਾਉਂਦੇ ਹੋਏ ਟਵੀਟ ਕੀਤਾ ਕਿ ਭਲਾ ਹੋਵੇ ਭਗਵਾਨ ਦਾ ਕਿ ਅੱਜ ਅੰਬੇਡਕਰ ਜ਼ਿੰਦਾ ਨਹੀਂ ਹਨ, ਨਹੀਂ ਤਾਂ ਭਾਜਪਾ ਦੁਆਰਾ ਉਨ੍ਹਾਂ ਨੂੰ ਵੀ ਪਾਕਿਸਤਾਨ ਸਮਰਥਕ ਕਰਾਰ ਦੇ ਕੇ ਬਦਨਾਮ ਕੀਤਾ ਜਾਂਦਾ।