ਪੰਜਾਬ

ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ

ਫ਼ੈਕ੍ਟ ਸਮਾਚਾਰ ਸੇਵਾ
ਫ਼ਰੀਦਕੋਟ  ਅਕਤੂਬਰ 11
ਪੱਛੜੀਆਂ  ਸ੍ਰੇਣੀਆਂ ਦੇ ਬੇਰੁਜਗਾਰ ਲਾਭਪਾਤਰੀਆਂ ਨੂੰ ਸਵੈ-ਰੁਜਗਾਰ ਦਵਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਜਿਲ੍ਹਾ ਫਰੀਦਕੋਟ ਵਿਖੇ ਬੈਕਫਿੰਕੋ ਵੱਲੋਂ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਬਰਾੜ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਦੀ ਪ੍ਰਧਾਨਗੀ ਹੇਠ ਡਾ.ਬੀ.ਆਰ.ਅੰਬੇਦਕਰ ਭਵਨ ਵਿਖੇ ਕਰਵਾਈ ਗਈ।

 ਮੀਟਿੰਗ ਵਿੱਚ ਜਿਲ੍ਹਾ ਫੀਲਡ ਅਫਸਰ, ਬੈਕਫਿੰਕੋ ਵੱਲੋਂ ਐਨ.ਬੀ.ਸੀ ਦੇ 08 ਕੇਸ ਲਾਭਪਾਤਰੀਆਂ ਦੀ ਤਜਵੀਜ ਪੇਸ਼ ਕੀਤੀ। ਜਿਸ ਅਨੁਸਾਰ ਇਕੱਲੇ ਇਕੱਲੇ ਲਾਭਪਾਤਰੀ ਦੀ ਇੰਟਰਵਿਊ ਦੌਰਾਨ 13 ਲੱਖ ਰੁਪਏ ਦੇ ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਵਿਭਾਗ ਨੂੰ ਸਿਫਾਰਸ਼ ਭੇਜਣ ਲਈ ਮੰਨਜੂਰੀ ਦਿੱਤੀ ਗਈ। ਮੀਟਿੰਗ ਦੌਰਾਨ ਲਾਭਪਾਤਰੀਆਂ ਨੂੰ ਸੰਬੋਧਤ ਹੁੰਦਿਆਂ ਪ੍ਰਧਾਨ ਵੱਲੋਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਘੱਟ ਵਿਆਜ ਕਰਜਾ ਸਕੀਮਾਂ ਸਬੰਧੀ ਆਪਣਾ ਕੰਮ ਚਲਾਉਣ ਸਬੰਧੀ ਦੱਸਿਆ ਗਿਆ ਅਤੇ ਨਾਲ ਹੀ ਲਾਭਪਾਤਰੀਆਂ ਨੂੰ ਦੱਸਿਆ ਗਿਆ ਕਿ ਹੋਰ ਛੋਟੇ-ਛੋਟੇ ਉਦਯੋਗਾਂ ਨੂੰ ਵਿਕਸਿਤ ਕਰਨ ਲਈ ਆਪਣੇ ਪਿੰਡ ਦੇ ਪੜੇ-ਲਿਖੇ ਬੇਰੁਜਗਾਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਜਿਲ੍ਹੇ ਵਿੱਚ ਕੋਈ ਬੇਰੁਜਗਾਰ ਨਾ ਰਹੇ।

ਮੀਟਿੰਗ ਵਿੱਚ ਗੁਰਮੀਤ ਸਿੰਘ, ਫੀਲਡ ਅਫਸਰ, ਬੈਕਫਿੰਕੋ, ਗਰੀਸ਼ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ ਫਰੀਦਕੋਟ, ਰਾਜਪਾਲ ਸਿੰਘ ਲੀਡ ਬੈਂਕ ਆਫਿਸ ਫਰੀਦਕੋਟ, ਬਲਬੀਰ ਸਿੰਘ ਸੀਨੀ. ਸਹਾਇਕ ਜਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੀ ਹਾਜ਼ਰ ਸਨ