ਪੰਜਾਬ

ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੇ ਚਲਦਿਆਂ ਆਕਸੀਜਨ ਦੀ ਕਿਸੇ ਵੀ ਤਰ੍ਹਾਂ ਦੀ ਕਿੱਲਤ ਨਹੀਂ

ਫ਼ੈਕ੍ਟ ਸਮਾਚਾਰ ਸੇਵਾ ਪਠਾਨਕੋਟ  ਅਪ੍ਰੈਲ 27
ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੇ ਚਲਦਿਆਂ ਆਕਸੀਜਨ ਦੀ ਕਿਸੇ ਵੀ ਤਰ੍ਹਾਂ ਦੀ ਕਿੱਲਤ ਨਹੀਂ ਹੈ ,ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹੇ ਅੰਦਰ ਆਕਸੀਜ਼ਨ ਸੈਲ ਸਥਾਪਤ ਕੀਤਾ ਗਿਆ ਹੈ, ਜਿਵੈਂ ਹੀ ਹਸਪਤਾਲਾਂ ਵੱਲੋਂ ਆਕਸੀਜ਼ਨ ਸਿਲੈਂਡਰ ਦੀ ਡਿਮਾਂਡ ਆਉਦੀ ਹੈ ਤਾਂ ਨਾਲ ਦੀ ਨਾਲ ਹੀ ਉਨ੍ਹਾਂ ਹਸਪਤਾਲਾਂ ਨੂੰ ਆਕਸੀਜ਼ਨ ਸਿਲੰਡਰ ਦੀ ਸਪਲਾਈ ਦੀ ਸਪਲਾਈ ਕਰ ਦਿੱਤੀ ਜਾਂਦੀ ਹੈ। ਇਹ ਪ੍ਰਗਟਾਵਾ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਧਾਰਕਲ੍ਹਾਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕੂਝ ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਆਕਸੀਜ਼ਨ ਦੀ ਕਮੀ ਹੈ ਜਦਕਿ ਜਿਲ੍ਹਾ ਪ੍ਰਸਾਸਨ ਕੋਵਿਡ-19 ਦੇ ਪ੍ਰਸਾਰ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਯੋਗ ਪ੍ਰਬੰਧ ਕਰ ਚੁੱਕਾ ਹੈ ਇਸ ਦੇ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਇੱਕ ਆਕਸੀਜ਼ਨ ਸੈਲ ਵੀ ਸਥਾਪਤ ਕੀਤਾ ਗਿਆ ਹੈ ਜੋ ਲੋੜ ਦੇ ਅਨੁਸਾਰ ਹਸਪਤਾਲਾਂ ਦੀ ਡਿਮਾਂਡ ਤੇ ਆਕਸੀਜ਼ਨ ਦੀ ਲੋੜ ਪੂਰੀ ਕਰ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਕਾਲ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕਰੋਨਾ ਮਰੀਜਾਂ ਲਈ ਬੈਡ ਰਿਜਰਬ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅਜੈ ਹਾਰਟ ਕੈਅਰ ਹਸਪਤਾਲ ਵਿੱਚ ਕੋਵਿਡ ਲੈਵਲ-2 ਲਈ 2 ਬੈਡ,ਰਾਜ ਹਸਪਤਾਲ ਵਿੱਚ ਕੋਵਿਡ ਲੈਵਲ-2 ਲਈ 20 ਬੈਡ ਅਤੇ ਲੈਵਲ-3 ਲਈ 1 ਬੈਡ, ਪੀ.ਐਮ.ਸੀ. ਸੁਜਾਨਪੁਰ ਵਿੱਚ ਲੈਵਲ-2 ਲਈ 5 ਬੈਡ, ਮੈਕਸ ਕੇਅਰ ਹਸਪਤਾਲ ਵਿੱਚ ਲੈਵਲ-3 ਲਈ ਇੱਕ ਬੈਡ, ਨਵਚੇਤਨ ਮਲਟੀਸਪੈਸ਼ਸਿਲਟੀ ਹਸਪਤਾਲ ਵਿੱਚ ਲੈਵਲ-2 ਲਈ 17 ਬੈਡ ਅਤੇ ਲੈਵਲ-3 ਲਈ ਇੱਕ ਬੈਡ,ਚੋਹਾਣ ਮਲਟੀਸਪੈਸਸਿਲਟੀ ਐਂਡ ਟਰੋਮਾ ਸੈਂਟਰ ਵਿਖੇ ਲੈਵਲ-2 ਲਈ 40 ਬੈਡ ਅਤੇ ਲੈਵਲ-3 ਲਈ 2 ਬੈਡ, ਐਸ.ਕੇ.ਆਰ. ਹਸਪਤਾਲ ਵਿਖੇ ਲੈਵਲ-2 ਲਈ 15 ਬੈਡ, ਸੁੱਖ ਸਦਨ ਹਸਪਤਾਲ  ਵਿਖੇ ਲੈਵਲ-2 ਲਈ 8 ਬੈਡ ਅਤੇ ਲੈਵਲ-3 ਲਈ 1 ਬੈਡ, ਅਮਨਦੀਪ ਹਸਪਤਾਲ ਵਿੱਚ ਲੈਵਲ-2 ਲਈ 37 ਬੈਡ ਅਤੇ ਲੈਵਲ-3 ਲਈ 3, ਜੇ.ਸੀ. ਕੁੰਡਾ ਹਸਪਤਾਲ ਪਠਾਨਕੋਟ ਲੈਵਲ-2 ਲਈ 5 ਬੈਡ, ਵੀ.ਸੀ. ਹਸਪਤਾਲ ਪਠਾਨਕੋਟ ਵਿਖੇ ਲੈਵਲ-2 ਲਈ 5 ਬੈਡ, ਵਾਈਟ ਹਸਪਤਾਲ ਬੁੰਗਲ ਬੰਧਾਨੀ ਵਿਖੇ ਲੈਵਲ-2 ਲਈ 50 ਬੈਡ ਅਤੇ ਲੈਵਲ-3 ਲਈ 12 ਬੈਡ, ਗੋਇਲ ਹਸਪਾਤਲ  ਵਿਖੇ ਲੈਵਲ-2 ਦੇ ਲਈ 11 ਬੈਡ, ਸੱਤਿਅਮ ਹਸਪਤਾਲ ਵਿਖੇ ਲੈਵਲ-2 ਲਈ 5 ਬੈਡ, ਚਕਿਤਸਾ ਹਸਪਤਾਲ ਵਿਖੇ ਲੈਵਲ-2 ਲਈ 3 ਬੈਡ, ਗੰਡੋਤਰਾ ਹਸਪਤਾਲ ਵਿਖੇ ਲੈਵਲ-2 ਲਈ 1 ਬੈਡ, ਭਿੰਡਰ ਹਸਪਤਾਲ  ਵਿਖੇ ਲੈਵਲ-2 ਲਈ 2 ਬੈਡ ਰਿਜਰਬ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਕਰੋਨਾ ਮਰੀਜਾਂ ਲਈ ਲੈਵਲ-2 ਲਈ 226 ਬੈਡ ਅਤੇ ਲੈਵਲ-3 ਲਈ 21 ਬੈਡ ਰਿਜਰਬ ਰੱਖੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਂਣ ਦੀ ਲੋੜ ਨਹੀਂ ਹੈ ਜਿਲ੍ਹਾ ਪਠਾਨਕੋਟ ਵਿੱਚ ਆਕਸੀਜ਼ਨ ਦੀ ਕੋਈ ਕਮੀ ਨਹੀਂ ਹੈ ਬਲਕਿ ਜਿਲ੍ਹਾ ਪ੍ਰਸਾਸਨ ਵੱਲੋਂ ਐਮ. ਐਚ. ਪਠਾਨਕੋਟ ਨੂੰ ਵੀ ਆਕਸੀਜ਼ਨ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਕਰੋਨਾ ਮਰੀਜਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਜੋ ਗੁੱਗਲ ਸਪਰੈਡ ਸੀਟ ਭਰੀ ਜਾ ਰਹੀ ਹੈ ਉਸ ਵਿੱਚ ਆਂਕੜੇ ਉਹ ਹੀ ਭਰੇ ਜਾਣ ਜੋ ਸੱਚ ਵਿੱਚ ਹਨ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਸਮਾਜਿੱਕ ਦੂਰੀ ਬਣਾ ਕੇ ਰੱਖੀ ਜਾਵੇ, ਮਾਸਕ ਦਾ ਪ੍ਰਯੋਗ ਕੀਤਾ ਜਾਵੇ ਅਤੇ ਬਹੁਤ ਜਰੂਰੀ ਹੋਵੇ ਤੱਦ ਹੀ ਘਰ ਤੋਂ ਬਾਹਰ ਜਾਇਆ ਜਾਵੇ।