ਪੰਜਾਬ

ਜਿਲਾ ਪ੍ਰੀਸ਼ਦ ਵਿਖੇ ਅਜ਼ਾਦੀ ਕਾ 75ਵਾਂ ਅੰਮ੍ਰਿਤ ਮਹਾਂਉਤਸਵ ਸਬੰਧੀ ਸਮਾਗਮ ਕਰਵਾਇਆ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਸਤੰਬਰ 30

ਭਾਰਤ ਸਰਕਾਰ ਦੀਆਂ ਹਦਾਇਤਾ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿ) ਫਰੀਦਕੋਟ  ਪ੍ਰੀਤਮਹਿੰਦਰ ਸਿੰਘ ਸਹੋਤਾ ਦੇ ਯੋਗ ਦਿਸ਼ਾ ਨਿਰਦੇਸ਼ਾ ਹੇਠ ਜਿਲਾ ਪ੍ਰੀਸ਼ਦ, ਫਰੀਦਕੋਟ ਦੇ ਮੀਟਿੰਗ ਹਾਲ ਵਿੱਚ ਆਜਾਦੀ ਕਾ 75ਵਾਂ ਅੰਮ੍ਰਿਤ ਮਹਾਂਉਤਸਵ ਅਧੀਨ ਜਿਲਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋ ਜਿਲਾ ਪ੍ਰੀਸ਼ਦ ਚੇਅਰਪਰਸਨ ਸ਼੍ਰੀਮਤੀ ਕਿਰਨਦੀਪ ਕੌਰ ਸ਼ਾਮਿਲ ਹੋਏ। ਇਸ ਸਮਾਗਮ ਦੀ ਅਗਵਾਈ ਪ੍ਰਬਚਰਨ ਸਿੰਘ ਸੁਪਡੈਟ ਜਿਲਾ ਪ੍ਰੀਸ਼ਦ ਫਰੀਦਕੋਟ ਦੁਆਰਾ ਕੀਤੀ ਗਈ।

ਇਸ ਮੋਕੇ ਬਲਜਿੰਦਰ ਸਿੰਘ ਬਾਜਵਾ, ਜਿਲਾ ਪ੍ਰੋਗਰਾਮ ਮੈਨੇਜਰ, ਪੀ.ਐਸ.ਆਰ.ਐਲ.ਐਮ, ਫਰੀਦਕੋਟ ਨੇ ਸੰਬੋਧਨ ਕਰਦਿਆ ਦੱਸਿਆ ਕਿ ਇਸ ਵਿੱਤੀ ਸਾਲ 18 ਬੈਕ ਸਖੀਆ ਦਾ ਟੀਚਾ ਮਿਲਿਆ ਸੀ ਜੋ ਕਿ ਪੀ.ਐਸ.ਆਰ.ਐਲ.ਐਮ ਸਕੀਮ ਨੇ ਸਮੇ ਰਹਿੰਦਿਆ ਪੂਰਾ ਕਰ ਲਿਆ ਹੈ। ਇਸ ਸਮਾਗਮ ਦਾ ਮੁੱਖ ਮੰਤਵ ਪੀ.ਐਸ.ਆਰ.ਐਲ.ਐਮ ਸਕੀਮ ਅਧੀਨ ਬਣੇ ਸੈਲਫ ਹੈਲਪ ਗਰੁੱਪਾ ਦੇ 18 ਮੈਬਰਾ ਨੂੰ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਫਰੀਦਕੋਟ ਦੁਆਰਾ ਬੀ.ਸੀ ਸਖੀ ਦੀ ਟਰੇਨਿੰਗ ਦਿੱਤੀ ਗਈ, ਤਾਂ ਜੋ ਟਰੇਨਿੰਗ ਲੈਣ ਉਪਰੰਤ ਮੈਬਰ ਆਪਣੇ-ਆਪਣੇ ਪਿੰਡਾ ਵਿੱਚ ਸਵੈ ਰੁਜਗਾਰ ਪੈਦਾ ਕਰ ਸਕਣ। ਅੰਤ ਵਿੱਚ ਇਸ ਸਮਾਗਮ ਦੇ ਮੁੱਖ ਮਹਿਮਾਨ ਜਿਲਾ ਪ੍ਰੀਸ਼ਦ ਚੇਅਰਪਰਸਨ ਕਿਰਨਦੀਪ ਕੋਰ ਵੱਲੋਂ ਬੀ.ਸੀ ਸਖੀਆ ਨੂੰ ਬਾਇਓਮੈਟਰਿਕ ਡਿਵਾਇਸ ਅਤੇ ਸਰਟੀਫਿਕੇਟ ਵੰਡੇ ਗਏ। ਇਸ ਮੋਕੇ ਆਰ.ਸੈਟੀ ਦੇ ਡਾਇਰੈਕਟਰ ਕੇ.ਐਲ ਗਾਂਧੀ, ਅਮਨ, ਜਸਪਰੀਤ ਕੋਰ (PMGY), ਰਾਜਪਾਲ ਸਿੰਘ, ਮਨਪਰੀਤ ਸਿੰਘ, ਗੁਰਪਰੀਤ ਸਿੰਘ, ਬਲਾਕ ਪ੍ਰੋਗਰਾਮ ਮੈਨੇਜਰ, ਹਰਸਹਾਏ ਸਿੰਘ ਐਮ.ਆਈ.ਐਸ, ਧਰਮਚੰਦ ਕਲੱਸਟਰ-ਕੋਆਡੀਨੇਟਰ ਤੋਂ ਇਲਵਾ ਪੀ.ਐਸ.ਆਰ.ਐਲ.ਐਮ ਸਕੀਮ ਦੇ ਸੈਲਫ ਹੈਲਪ ਗਰੁੱਪਾ ਦੇ ਮੈਬਰ ਵੀ ਮੋਜੂਦ ਸਨ।