ਜ਼ਮੀਨ ਦੇ ਰਿਕਾਰਡ ਨੂੰ ਆਧਾਰ ਨਾਲ ਜੋੜੇਗੀ ਸਰਕਾਰ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੂਨ 27
ਸਰਕਾਰ ਡਿਜੀਟਲ ਇੰਡੀਆ ਲੈਂਡ ਰਿਕਾਰਡਜ਼ ਮਾਡਰਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਦੇਸ਼ ਵਿਚ ਆਧਾਰ ਨੂੰ ਸਾਲ 2023-24 ਤੱਕ ਜ਼ਮੀਨੀ ਰਿਕਾਰਡ ਨਾਲ ਜੋੜ ਦੇਵੇਗੀ ਅਤੇ ਦੇਸ਼ ਵਿਚ ਨੈਸ਼ਨਲ ਕਾਮਨ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐੱਨਜੀਡੀਆਰਐੱਸ) ਅਤੇ ਵਿਲੱਖਣ ਲੈਂਡ ਪਾਰਸਲ ਆਈਡੈਂਟੀਫਿਕੇਸ਼ਨ ਨੰਬਰ ਲਾਗੂ ਕਰੇਗੀ ਤਾਂ ਜੋ ਜ਼ਮੀਨ ਰਿਕਾਰਡਾਂ ਨੂੰ ਏਕੀਕ੍ਰਿਤ ਕੀਤਾ ਜਾ ਸਕਦਾ ਹੈ ਅਤੇ ਮਾਲ ਅਤੇ ਰਜਿਸਟਰੀ ਨੂੰ ਜੋੜਨ ਲਈ ਪਾਰਦਰਸ਼ੀ ਪ੍ਰਣਾਲੀ ਬਣਾਈ ਜਾ ਸਕੇ। ਵਿਲੱਖਣ ਭੂਮੀ ਪਛਾਣ ਨੰਬਰ ਸਿਸਟਮ ਵਿੱਚ ਹਰੇਕ ਭੂਖੰਡ ਲਈ 14 ਅੱਖਰਾਂ ਦੀ ਵਿਲੱਖਣ ਪਛਾਣ ਹੋਵੇਗੀ। ਇਸ ਦਾ ਉਦੇਸ਼ ਜ਼ਮੀਨੀ ਰਿਕਾਰਡਾਂ ਨੂੰ ਅਪ-ਟੂ-ਡੇਟ ਰੱਖਣਾ ਹੈ ਅਤੇ ਸਾਰੇ ਜਾਇਦਾਦ ਦੇ ਲੈਣ-ਦੇਣ ਵਿਚਕਾਰ ਲਿੰਕ ਸਥਾਪਤ ਕਰਨਾ ਹੈ।

More from this section