ਚੰਡੀਗੜ੍ਹ ਪੁਲਿਸ ਵੱਲੋ ਲੱਖਾਂ ਸਿਧਾਣਾ , ਬਾਜਵਾ ਅਤੇ ਸੋਨੀਆ ਵਿਰੁੱਧ ਮੁਕੱਦਮੇ ਦਰਜ਼

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਜੂਨ 27
ਇਕ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਕਿਸਾਨਾਂ ਵੱਲੋ ਚੰਡੀਗੜ੍ਹ ਵਿਚ ਜਬਰੀ ਦਾਖਲੇ ਵਿਰੁੱਧ ਚੰਡੀਗੜ੍ਹ ਪੁਲਿਸ ਨੇ  ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਤੇ ਕਿਸਾਨ ਆਗੂ ਦੀਪ ਰਾਜਿੰਦਰ ਸਿੰਘਵਾਲਾ, ਬਲਦੇਵ ਸਿੰਘ ਸਿਰਸਾ ਅਤੇ ਕਈ ਹੋਰ ਅਣਪਛਾਤੇ ਕਿਸਾਨਾਂ ‘ਤੇ ਮੁਕੱਦਮੇ ਦਰਜ਼ ਕਰ ਲਏ ਹਨ। ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਇਹਨਾਂ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਤੋੜਣ ਲਈ ਉਕਸਾਇਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ 26 ਜੂਨ ਨੂੰ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ ਰਾਜਪਾਲ ਨੂੰ ਮੰਗ ਪੱਤਰ ਦੇਣ ਪਹੁੰਚੇ ਹੋਏ ਸਨ। ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਇਹਨਾਂ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਤੋੜਣ ਲਈ ਉਕਸਾਇਆ ਸੀ। ਜਿਸ ਤੋਂ ਬਾਅਦ ਕਿਸਾਨ ਸਾਰੀਆਂ ਰੋਕਾਂ ਤੋੜ ਚੰਡੀਗੜ੍ਹ ਅੰਦਰ 7 ਕਿਲੋਮੀਟਰ ਤੱਕ ਲੰਘ ਆਏ। ਇਸ ਮੌਕੇ ਚੰਡੀਗੜ੍ਹ ਪੁਲਿਸ ਬੇਵੱਸ ਨਜ਼ਰ ਆਈ, ਪਰ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਹਰ ਕੋਸ਼ਿਸ਼ ਕੀਤੀ। ਕੁਛ ਸਥਾਨਾਂ ‘ਤੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਵੀ ਹੋਇਆ।

More from this section