ਚੰਡੀਗੜ੍ਹ

ਚੰਡੀਗੜ੍ਹ ‘ਚ ਅੱਜ ਤੋਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਕੋਰੋਨਾ ਟੀਕੇ ਲੱਗਣੇ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ ਮਈ 14
ਕੇਂਦਰ ਸ਼ਾਸ਼ਿਤ ਪ੍ਰਦੇਸ਼ ਅਤੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 18 ਸਾਲ ਅਤੇ ਇਸਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਅੱਜ ਕੋਰੋਨਾ ਰੋਕੂ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਟੀਕੇ ਲਗਵਾਉਣ ਲਈ ਆਪਣਾ ਪੰਜੀਕਰਨ ਕਰਵਾਉਣ ਲਈ ਕਿਹਾ ਸੀ। 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵੈਕਸੀਨੇਸ਼ਨ ਲਈ 7 ਕੇਂਦਰ ਸਥਾਪਿਤ ਕੀਤੇ ਹਨ। ਜਿੱਥੇ ਰੋਜ਼ਾਨਾ ਸਵੇਰੇ 10 ਵਜੇ ਵੈਕਸੀਨੇਸ਼ਨ ਸ਼ੁਰੂ ਕੀਤੀ ਜਾਵੇਗੀ। ਜਿਸ ਵਿੱਚ ਨੇਹਰੂ ਹਸਪਤਾਲ ਪੀਜੀਆਈ, ਆਡੀਟੋਰੀਅਮ ਸੈਕਟਰ-16 ਹਸਪਤਾਲ ਨਰਸ ਹੋਸਟਲ, ਸਰਕਾਰੀ ਮਾਡਲ ਸਕੂਲ ਮਨੀਮਾਜਰਾ, ਸਰਕਾਰੀ ਮਾਡਲ ਸਕੂਲ ਸੈਕਟਰ-45, ਪਹਿਲੀ ਮੰਜ਼ਿਲ ਐੱਚਡਬਲਿਊਸੀ ਮਲੋਆ, ਐੱਚਐੱਸ ਜੱਜ ਡੈਂਟਲ ਕਾਲਜ ਅਤੇ ਸੈਕਟਰ-32 ਹਸਪਤਾਲ ਦੀ ਸਾਈਟ-1 ਸ਼ਾਮਲ ਹਨ। ਜਿੱਥੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਫਿਲਹਾਲ ਕੇਂਦਰ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵੈਕਸੀਨੇਸ਼ਨ ਲਈ 33 ਹਜ਼ਾਰ ਖੁਰਾਕਾਂ ਭੇਜੀਆਂ ਗਈਆਂ ਹਨ।  ਚੰਡੀਗੜ੍ਹ  ਪ੍ਰਸ਼ਾਸਨ ਨੇ ਵੈਕਸੀਨੇਸ਼ਨ ਦੀ ਉਪਲੱਬਧਤਾ ਨੂੰ ਵੇਖਦਿਆਂ ਰੋਜ਼ਾਨਾ ਇਕ ਹਜ਼ਾਰ ਨੌਜਵਾਨਾਂ ਦੇ ਟੀਕਾਕਰਨ ਦਾ ਫ਼ੈਸਲਾ ਕੀਤਾ ਹੈ। ਵੈਕਸੀਨੇਸ਼ਨ ਦੀ ਹੋਰ ਖੇਪ ਆਉਣ ’ਤੇ ਟੀਕਾਕਰਨ ਵਧਾ ਦਿੱਤਾ ਜਾਵੇਗਾ। ਜਦਕਿ ਇਸਤੋਂ ਇਲਾਵਾ ਇਸਤੋਂ ਵੱਡੀ ਉਮਰ ਦੇ ਲੋਕਾਂ ਦਾ ਟੀਕਾਕਰਣ ਜਾਰੀ ਰਹੇਗਾ, ਜਿਸਦੇ ਲਈ 55 ਕੇਂਦਰ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ ।