ਚੀਨ ਵਿਚ 1000 ਸਾਲਾ ‘ਚ ਸਭ ਤੋਂ ਭਿਆਨਕ ਮੀਂਹ ਅਤੇ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ
ਪੇਈਚਿੰਗ ਜੁਲਾਈ 22
ਚੀਨ ਦੇ ਮੱਧ ਹੇਨਾਨ ਸੂਬੇ ’ਚ 1000 ਸਾਲਾਂ ’ਚ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਸਬਵੇ’, ਹੋਟਲਾਂ ਅਤੇ ਜਨਤਕ ਸਥਾਨਾਂ ’ਤੇ ਫਸੇ ਲੋਕਾਂ ਨੂੰ ਕੱਢਣ ਲਈ ਫ਼ੌਜ ਨੂੰ ਤਾਇਨਾਤ ਕਰਨਾ ਪਿਆ। ਮੀਂਹ ਅਤੇ ਹੜ੍ਹ ਸਬੰਧੀ ਘਟਨਾਵਾਂ ਵਿਚ ਘੱਟ ਤੋਂ ਘੱਟ 33 ਲੋਕਾਂ ਦੀ ਮੌਤ ਹੋਈ ਹੈ ਅਤੇ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਮੋਹਲੇਧਾਰ ਮੀਂਹ ਕਾਰਨ ਪੈਦਾ ਹੋਈ ਸਥਿਤੀ ਨਾਲ 1.26 ਕਰੋੜ ਦੀ ਆਬਾਦੀ ਵਾਲੀ ਸੂਬਾਈ ਰਾਜਧਾਨੀ ਝੇਂਗਝੋਊ ਵਿਚ ਜਨਤਕ ਸਥਾਨਾਂ ਅਤੇ ‘ਸਬਵੇ ਹੋਟਲ’ ਵਿਚ ਪਾਣੀ ਭਰ ਗਿਆ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ, ‘ਸਬਵੇਅ ‘ਵਿਚ ਫਸੇ ਯਾਤਰੀ ਡਰੇ ਹੋਏ ਦਿਖਾਈ ਦੇ ਰਹੇ ਹਨ, ਕਿਉਂਕਿ ਪਾਣੀ ਉਨ੍ਹਾਂ ਦੀ ਗਰਦਨ ਤਕ ਪਹੁੰਚ ਗਿਆ ਹੈ। ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਮੀਂਹ ਦਾ ਅਜਿਹਾ ਕਹਿਰ ਦੁਰਲੱਭ ਹੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 1000 ਸਾਲਾਂ ਵਿਚ ਅਜਿਹਾ ਮੀਂਹ ਪਿਆ ਹੈ। ਸਰਕਾਰੀ ਏਜੰਸੀ ਮੁਤਾਬਕ ਸ਼ੀ ਨੇ ਪੀਪੁਲਸ ਲਿਬਰੇਸ਼ਨ ਆਰਮੀ ਦੀ ਤਾਇਨਾਤੀ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਹਰੇਕ ਪੱਧਰ ਦੇ ਅਧਿਕਾਰੀ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਕਿਉਂਕਿ ਝੇਂਗਝੋਊ ਸ਼ਹਿਰ ਵਿਚ ਹੜ੍ਹ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹੇਨਾਨ ਸੂਬੇ ਦੇ ਯਿਚੁਆਨ ਸੂਬੇ ਵਿਚ ਬੰਨ੍ਹ ਵਿਚ 20 ਮੀਟਰ ਲੰਬੀ ਦਰਾਰ ਦਿਖਾਈ ਦਿੱਤੀ ਹੈ ਅਤੇ ਉਹ ਕਦੇ ਵੀ ਡਿੱਗ ਸਕਦਾ ਹੈ।

More from this section