ਵਿਦੇਸ਼

ਚੀਨੀ ਪੁਲਾੜ ਯਾਤਰੀਆਂ ਨੇ ਨਵੇ ਕੇਂਦਰ ਤੋਂ ਬਾਹਰ ਕੀਤੀ ਪਹਿਲੀ ‘ਸਪੇਸਵਾਕ’

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੁਲਾਈ 4

ਚੀਨ ਦੇ ਨਵੇਂ ਪੁਲਾੜ ਆਰਬਿਟ ਕੇਂਦਰ ਦੇ ਬਾਹਰ ਦੋ ਪੁਲਾੜ ਯਾਤਰੀਆਂ ਨੇ ਪਹਿਲੀ ਸਪੇਸਵਾਕ ਕੀਤੀ। ਉਹਨਾਂ ਨੇ 50 ਫੁੱਟ ਲੰਬੇ ਰੋਬੋਟਿਕ ਹਿੱਸੇ ਦੀ ਵਰਤੋਂ ਕਰਕੇ ਕੇਂਦਰ ਦੇ ਬਾਹਰ ਕੈਮਰੇ ਅਤੇ ਹੋਰ ਉਪਕਰਨ ਸਥਾਪਿਤ ਕੀਤੇ। ਲਿਊ ਬੋਮਿੰਗ ਅਤੇ ਤਾਂਗ ਹੋਗਬੋ ਨੂੰ ਸਰਕਾਰੀ ਟੀਵੀ ਚੈਨਲ ਨੇ ਏਅਰਲੌਕ (ਇਕ ਛੋਟਾ ਕਮਰਾ, ਜਿਸ ਦੇ ਚਾਰੇ ਪਾਸੇ ਦਰਵਾਜ਼ੇ ਬੰਦ ਹੁੰਦੇ ਹਨ, ਜਿਸ ਵਿਚੋਂ ਲੰਘ ਕੇ ਵਿਭਿੰਨ ਵਾਯੂਦਾਬ ਦੇ ਹੋਰ ਖੇਤਰ ਵਿਚ ਪਹੁੰਚਿਆ ਜਾਂਦਾ ਹੈ) ਤੋਂ ਬਾਹਰ ਆਉਂਦੇ ਦਿਖਾਇਆ।

ਚਾਲਕ ਦਲ ਦੇ ਤੀਜੇ ਮੈਂਬਰ, ਕਮਾਂਡਰ ਨਿਯੇ ਹਾਇਸ਼ੇਂਗ ਪੁਲਾੜ ਗੱਡੀ ਦੇ ਅੰਦਰ ਹੀ ਰਹੇ। ਸਪੇਸਵਾਕ ਪੁਲਾੜ ਗੱਡੀ ਤੋਂ ਬਾਹਰ ਨਿਕਲ ਕੇ ਪੁਲਾੜ ਵਿਚ ਕੀਤੀ ਜਾਣ ਵਾਲੀ ਸਰੀਰਕ ਗਤੀਵਿਧੀ ਨੂੰ ਕਿਹਾ ਜਾਂਦਾ ਹੈ। ਚੀਨੀ ਪੁਲਾੜ ਏਜੰਸੀ ਨੇ ਕਿਹਾ ਕਿ ਲਿਊ ਅਤੇ ਤਾਂਗ ਨੇ ਕੇਂਦਰ ਦੇ ਬਾਹਰ ਲੱਗਭਗ 7 ਘੰਟੇ ਦਾ ਸਮਾਂ ਬਿਤਾਇਆ। ਇਹ ਪੁਲਾੜ ਯਾਤਰੀ ਤਿੰਨ ਮਹੀਨੇ ਦੇ ਮਿਸ਼ਨ ਲਈ ਚੀਨ ਤੇ ਤੀਜੇ ਆਰਬਿਟ ਕੇਂਦਰ ‘ਤੇ 17 ਜੂਨ ਨੂੰ ਪਹੁੰਚੇ ਸਨ। ਇਹ ਉਸ ਅਭਿਲਾਸ਼ੀ ਪੁਲਾੜ ਪ੍ਰੋਗਰਾਮ ਦਾ ਹਿੱਸਾ ਹਨ ਜਿਸ ਦੇ ਤਹਿਤ ਮਈ ਵਿਚ ਮੰਗਲ ਗ੍ਰਹਿ ‘ਤੇ ਰੋਬੋਟ ਰੋਵਰ ਭੇਜਿਆ ਗਿਆ ਸੀ।