ਪੰਜਾਬ

ਚਰਨਜੀਤ ਬਰਾੜ ਨੂੰ ਹਲਕਾ ਇੰਚਾਰਜ ਐਲਾਨਣ ਤੇ ਹਲਕਾ ਲੀਡਰਸ਼ਿਪ ਵਲੋਂ ਸੁਖਬੀਰ ਬਾਦਲ ਦਾ ਧੰਨਵਾਦ

ਫ਼ੈਕ੍ਟ ਸਮਾਚਾਰ ਸੇਵਾ ਰਾਜਪੁਰਾ ,ਜੁਲਾਈ 15

ਬੀਤੇ ਦਿਨੀਂ ਰਾਜਪੁਰਾ ਹਲਕੇ ਤੋਂ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਵੱਲੋ ਹਲਕਾ ਇੰਨਚਾਰਜ ਐਲਾਨਣ ਤੇ ਅੱਜ ਰਾਜਪੁਰਾ ਹਲਕੇ ਦੀ ਸੀਨੀਅਰ ਲੀਡਰਸ਼ਿਪ ਵਲੋ ਵੱਡੀ ਗਿਣਤੀ ਚ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਚ ਸ਼ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਹੁੰਚ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।

ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਕੁਮਾਰ ਪੱਪੂ, ਜਥੇਦਾਰ ਧਰਮ ਸਿੰਘ ਭੱਪਲ ਅਤੇ ਜਥੇਦਾਰ ਕਰਨੈਲ ਸਿੰਘ ਹਰਿਆਉ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ, ਬੀਸੀ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸਾਧੂ ਸਿੰਘ ਖਲੌਰ ਅਤੇ ਸਾਰੇ ਸਰਕਲ ਪਰਧਾਨ ਸਾਹਿਬਾਨਾਂ ਸਮੇਤ ਪਿੰਡਾ ਅਤੇ ਸ਼ਹਿਰ ਵਿੱਚੋ ਵੱਡੀ ਗਿਣਤੀ ਵਿੱਚ ਆਏ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਸਮੇਂ ਹਲਕਾ ਰਾਜਪੁਰਾ ਵਿੱਚ ਆਈਆਂ ਵੱਡੀਆਂ ਮੁਸ਼ਕਿਲਾਂ ਤੋ ਜਾਣੂ ਕਰਵਾਉਂਦਿਆਂ ਯਕੀਨ ਦਿਵਾਇਆ ਕਿ ਉਹ ਦਿਨ ਰਾਤ ਹਲਕੇ ਚ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ, ਅਤੇ ਆਉਣ ਵਾਲੀ 2022 ਦੀ ਅਕਾਲੀ-ਬਸਪਾ ਗਠਜੋੜ ਸਰਕਾਰ ਬਣੇਗੀ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਵਰਕਰਾਂ ਨੂੰ ਮਿਲ ਕੇ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਉਹ ਚਰਨਜੀਤ ਸਿੰਘ ਬਰਾੜ ਨੂੰੱ ਵੱਡੀ ਲੀਡ ਨਾਲ ਹਲਕੇ ਤੋ ਜਿਤਾ ਕੇ ਲਿਆਉਣ ਉਹਨਾਂ ਦੇ ਸਾਰੀਆਂ ਆਸਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਹਲਕੇ ਚ ਧੱਕੇਸ਼ਾਹੀਆਂ ਅਤੇ ਗੁੰਡਾ ਗਰਦੀ ਕਰਨ ਵਾਲਿਆ ਦੇ ਨੱਕ ਚ ਨਕੇਲ ਪਾਈ ਜਾਵੇਗੀ ,ਅਤੇ ਧੱਕੇਸ਼ਾਹੀ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ਼ ਦਵਾਇਆ ਜਾਏਗਾ।

ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਵਿਸ਼ਵਾਸ ਦੁਆਇਆ ਕਿ ਹਲਕੇ ਚ ਚੱਲ ਰਹੇ ਮਾਫੀਆਂ ਗਰੋਹ ਨੂੰ ਸਖਤ ਤੋ ਸਖਤ ਕਨੂੰਨੀ ਦਾਇਰੇ ਵਿੱਚ ਲਿਆ ਕੇ ਸਜਾਵਾ ਦੁਆਈਆ ਜਾਣਗੀਆਂ। ਇਸ ਮੌਕੇ ਤੇ ਹਲਕੇ ਦੇ ਨਾਮੀ ਪਰਿਵਾਰਾਂ ਵਲੋ ਕਾਂਗਰਸ ਛੱਡ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿੰਨਾ ਨੂੰ ਪਾਰਟੀ ਪਰਧਾਨ ਸੁਖਬੀਰ ਸਿੰਘ ਬਾਦਲ ਵਲੋ ਪਾਰਟੀ ਚ ਜੀ ਆਇਆ ਆਖਦਿਆਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਜਿੰਨਾ ਵਿੱਚ ਸੁਖਵਿੰਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਭਾਜਪਾ ਛੱਡ ਕੇ ਆਏ, ਰਿਟਾਇਰ ਐਸਐਸਪੀ ਐਸ.ਐਸ. ਪੰਧੇਰ, ਮੁਕੇਸ ਕੁਮਾਰ ਬਿੱਟੂ ਜਿੰਨਾ ਪਿਛਲਾ ਵਿਧਾਨ ਸਭਾ ਇਲੈਕਸਨ ਸ਼ਿਵ ਸੈਨਾ ਵੱਲੋ ਲੜਿਆ ਸੀ, ਗੁਲਜ਼ਾਰ ਸਿੰਘ ਪ੍ਰਧਾਨ ਟੈਂਪੂ ਯੂਨੀਅਨ ਆਦਿ ਸਾਥੀਆਂ ਸਮੇਤ ਸਾਮਲ ਹੋਏ।

 

More from this section