ਫ਼ਿਲਮੀ ਗੱਲਬਾਤ

ਗੈਰੀ ਸੰਧੂ ਨੂੰ ਮਿਲਿਆ ਗਗਨ ਕੋਕਰੀ ਵਲੋਂ ਕੰਮੈਂਟ ਦਾ ਜਵਾਬ

ਫ਼ੈਕ੍ਟ ਸੇਵਾ ਸਰਵਿਸ ਚੰਡੀਗੜ੍ਹ ,18 ਮਈ
  ਗੈਰੀ ਸੰਧੂ ਵਲੋਂ ਕੀਤੇ ਕੁਮੈਂਟਾਂ ਦਾ ਮੁੱਦਾ ਲਗਾਤਾਰ ਚਰਚਾ ਵਿਚ ਆਉਂਦਾ ਨਜ਼ਰ ਆ ਰਿਹਾ ਹੈ | ਤੁਹਾਨੂੰ ਦਸ ਦਈਏ ਕਿ ਕੁਝ ਦਿਨ ਪਹਿਲਾ ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝੀ ਕੀਤੀ ਸੀ | ਜਿਸ ‘ਚ ਉਹ ਗਾਇਕੀ ਛੱਡਣ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ | ਜਿਸ ਨੂੰ ਲੈ ਕੇ ਲੋਕਾਂ ਵਲੋਂ ਵੱਖੋ -ਵੱਖਰੇ ਕਮੈਂਟ ਕੀਤੇ ਜਾ ਰਹੇ ਨੇ | ਇਸੇ ਦੇ ਚਲਦਿਆਂ ਇਕ ਪ੍ਰਸ਼ੰਸਕ ਵਲੋਂ ਗੈਰੀ ਸੰਧੂ ਦੀ ਪੋਸਟ ਤੇ ਕੁਮੈਂਟ ਕੀਤਾ ਗਿਆ  ਕਿ “ਉਹ ਭਰਾ ਗਾਉਣਾ ਨਾ ਛੱਡੀ ,ਮਨ ਲਾ ਮੇਰੀ ਗੱਲ ,ਜਿਵੇ ਦੀ ਵੀ ਆਵਾਜ਼ ਨਿਕਲਦੀ ,ਅਸੀਂ ਸੁਣ ਲਿਆ ਕਰਨੇ ਤੇਰੇ ਗੀਤ ” ਇਸ ਕੁਮੈਂਟ ਦਾ ਜਵਾਬ ਦਿੰਦੇ ਗੈਰੀ ਸੰਧੂ ਨੇ  ਗਗਨ ਕੋਕਰੀ ,ਪਰਮੀਸ਼ ਵਰਮਾ ,ਹਰਮਨ ਚੀਮਾ ਤੇ ਨੀਟੂ ਸ਼ਟਰਾਂ ਵਾਲੇ ਨੂੰ ਟੈਗ ਕਰਕੇ ਲਿਖਿਆ ਕਿ ” ਵੀਰ ਏਨਾ ਜਿਨ੍ਹਾਂ ਮਾੜਾ ਨਹੀਂ ਗਾਉਂਦਾ ਮੈਂ ਭਾਵੇ ਇਹ ਗੁੱਸਾ ਕਰ ਲੈਣ ,ਪਰ ਬਹੁਤ ਚਿਰ ਦੀ ਗੱਲ ਦਿਲ ਵਿੱਚ ਸੀ |ਜਿਸ ਦਾ ਜਵਾਬ ਦਿੰਦਿਆਂ ਹਰਮਨ ਚੀਮਾ ਨੇ ਲਿਖਿਆ ਅਸੀਂ ਗੁੱਸਾ  ਨਹੀਂ ਕਰਦੇ ਭਾਅ ” ਜਿਸ ਤੇ ਗੈਰੀ ਸੰਧੂ ਨੇ ਮੁੜ ਤੋਂ ਬਹੁਤ “ਵਧੀਆ ਵਾਲੀ ਇਮੋਜੀ” ਨਾਲ ਜਵਾਬ ਦਿੱਤਾ |ਇਥੇ ਹੀ ਬਸ ਨਹੀਂ ਗੈਰੀ ਸੰਧੂ ਨੂੰ ਗਗਨ ਕੋਕਰੀ ਵਲੋਂ ਵੀ ਜਵਾਬ ਦਿੱਤਾ ਗਿਆ ਹੈ ਗਗਨ ਕੋਕਰੀ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਉਹਨਾਂ ਅਸਿੱਧੇ ਤੋਰ ਤੇ ਗੈਰੀ ਸੰਧੂ ਨੂੰ ਜਵਾਬ  ਦਿੰਦਿਆਂ  ਲਿਖਿਆ ” ਨੁਸਰਤ ਦੇ ਮੁੰਡਿਆਂ ,ਜਿਹੜਾ ਰੱਬ ਉੱਪਰ ਬੈਠਾ ਹੈ ਉਹ ਸੁਰੀਲਾ , ਬੇਸੁਰਾ ,ਖ਼ੂਬਸੂਰਤ ਜਾ ਬਦਸੂਰਤ ਦੇਖ ਕੇ ਨਹੀਂ ਦਿੰਦਾ | ਸੁਰੀਲਾ ਹੋ ਕੇ ਕੀ ਕਮਾਇਆ  ,ਇਹ ਸਭ ਰੱਬ ਜਾਣਦਾ ਏ , ਤੇਰਾ ਜਾ ਮੇਰਾ ਦਿਲ ਨਹੀਂ ਤੇ ਨਾਲ ਹੀ ਉਹਨਾਂ ਲਿਖਿਆ ਇਥੇ ਵ੍ਹੀਲਚੇਅਰ ਵਾਲਾ ਵੀ ਕੰਮ ਕਰ ਰਿਹਾ ਤੇ ਹੱਥ ਪੈਰ ਚਲਣ ਵਾਲਾ ਵੇਹਲਾ ਬੈਠਾ ਹੈ |ਇਹ ਹੀ ਦੁਨੀਆਦਾਰੀ ਹੈ |ਸੰਧੂ ਹੀ ਮੈ ਹਾਂ ਤੇ ਆਪਣੀ ਆਦਤ ਹੱਥ ਮਿਲਾ ਕੇ ਮੂੰਹ ਤੇ ਕਹਿਣ ਵਾਲੀ ਹੁੰਦੀ ਹੈ |ਨਾਲ ਹੀ ਓਹਨਾ ਲਿਖਿਆ ” ਬਾਕੀ ਜੇ ਕੋਈ ਹੋਰ ਚੀਜ਼ ਕਈ ਸਾਲਾਂ ਦੀ ਰਹਿ ਗਈ ਹੋਵੇ ਤਾਂ ਨੰਬਰ ਤੇਰੇ ਕੋਲ ਵੀ ਹਾਂ ਮੇਰੇ ਕੋਲ ਹੈ ,ਤੇ ਪਿੰਡ ਤੈਨੂੰ ਵੀ ਪਤਾ ਸੁਰ ਲਵਾ ਲੈਣੇ ਆ ਜਾ ਲਵਾ ਦਿੰਦੇ ਆ ਦਰਬਾਰੀ ਰਾਗ ਦੇ “