ਫ਼ਿਲਮੀ ਗੱਲਬਾਤ

ਗਿੱਪੀ ਗਰੇਵਾਲ ਨੇ ਪੋਸਟ ਰਾਹੀਂ ਦੱਸਿਆ ਆਪਣੀ ਆਉਣ ਵਾਲੀ ਐਲਬਮ ਦਾ ਨਾਂ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 28

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਮ ਤੌਰ ‘ਤੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ਅਦਾਕਾਰੀ ਜਾਂ ਗਾਉਣ ਵਾਲੇ ਪ੍ਰੋਜੈਕਟਾਂ ਲਈ ਸੁਰਖੀਆਂ ਵਿਚ ਰਹਿੰਦੇ ਹਨ। ਉਹ ਇਕ ਜਨੂੰਨੀ ਤੇ ਸਨਕੀ ‘ਫੈਨ-ਫਾਲੋਇੰਗ’ ਦਾ ਵੀ ਆਨੰਦ ਲੈਂਦੇ ਹਨ। ਯਕੀਨੀ ਤੌਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਸਮੇਂ ਉਨ੍ਹਾਂ ਦੀ ਆਉਣ ਵਾਲੀ ਮਿਊਜ਼ਿਕ ਐਲਬਮ ਦੀ ਉਡੀਕ ਵਿਚ ਹਨ। ਪਿੱਛੇ ਜਿਹੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਐਲਬਮ ਦਾ ਐਲਾਨ ਕੀਤਾ ਸੀ ਤੇ ਪ੍ਰਸ਼ੰਸਕ ਇਸ ਲਈ ਉਤਸ਼ਾਹਤ ਹਨ। ਜਦੋਂ ਪ੍ਰਸ਼ੰਸਕ ਆਪਣੇ ਸਦਾਬਹਾਰ ਮਨਪਸੰਦ ਗਾਇਕ ਗਿੱਪੀ ਗਰੇਵਾਲ ਦੀ ਆਉਣ ਵਾਲੀ ਐਲਬਮ ਦੇ ਨਾਮ ਤੇ ਹੋਰ ਵੇਰਵਿਆਂ ਬਾਰੇ ਅੰਦਾਜ਼ਾ ਲਾਉਣ ਵਿਚ ਰੁੱਝੇ ਹੋਏ ਸਨ, ਤਾਂ ਕਲਾਕਾਰ ਨੇ ਖੁਦ ਨਾਮ ਜ਼ਾਹਿਰ ਕੀਤਾ ਸੀ ਪਰ ਬਹੁਤ ਆਮ ਤੇ ਅਸਾਨ ਤਰੀਕੇ ਨਾਲ ਨਹੀਂ।

ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਪਿੱਛੇ ਵੱਲ ਮੂੰਹ ਕਰ ਕੇ ਖੜ੍ਹੇ ਨਜ਼ਰ ਆ ਰਹੇ ਹਨ ਤੇ ਕੈਪਸ਼ਨ ਵਿਚ ਉਨ੍ਹਾਂ ਲਿਖਿਆ ਸੀ, ”ਐਲਬਮ ਦਾ ਸਿਰਲੇਖ ਦੱਸੋ ਕੀ ਹੋਵੇਗਾ? ਤਸਵੀਰ ਦੇਖੋ ਧਿਆਨ ਨਾਲ।”ਪ੍ਰਸ਼ੰਸਕਾਂ ਨੂੰ ਆਉਣ ਵਾਲੀ ਐਲਬਮ ਦਾ ਨਾਂ ਸਹੀ ਪ੍ਰਾਪਤ ਕਰਨ ਲਈ ਇਹ ਇੱਕ ਇਸ਼ਾਰਾ ਹੀ ਕਾਫ਼ੀ ਹੈ। ਗਿੱਪੀ ਦੀ ਤਸਵੀਰ ਵਿਚ ਉਨ੍ਹਾਂ ਦੀ ਕਾਲੀ ਜੈਕੇਟ ਇਹ ਸਭ ਪ੍ਰਗਟ ਕਰ ਰਹੀ ਹੈ। ਇਸ ‘ਤੇ ਪੰਦਰਾਂ ਉਪ–ਸਿਰਲੇਖਾਂ ਨਾਲ ਮੋਟਾ-ਮੋਟਾ ‘ਲਿਮਟਿਡ ਐਡੀਸ਼ਨ’ ਲਿਖਿਆ ਗਿਆ ਹੈ। ਇਸ ਦਾ ਸਿੱਧਾ ਅਰਥ ਹੈ ਕਿ ਗਰੇਵਾਲ ਦੀ ਆਉਣ ਵਾਲੀ ਐਲਬਮ ਦਾ ਨਾਮ ‘ਲਿਮਿਟੇਡ ਐਡੀਸ਼ਨ’ ਹੋਵੇਗਾ ਤੇ ਇਸ ਵਿਚ ਕੁੱਲ 15 ਗਾਣੇ ਸ਼ਾਮਲ ਹੋਣਗੇ। ਗਾਣਿਆਂ ਦੇ ਨਾਮ ਅਤੇ ਉਨ੍ਹਾਂ ਦੇ ਵੇਰਵੇ ਇਸ ਤਸਵੀਰ ਵਿਚ ਸਪੱਸ਼ਟ ਨਹੀਂ ਹਨ|

ਗਿੱਪੀ ਗਰੇਵਾਲ
ਗਿੱਪੀ ਗਰੇਵਾਲ

ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ‘ਤੇ ਆਪਣੀ ਐਲਬਮ ਦਾ ਐਲਾਨ ਕਰਨ ਲਈ ਪੋਸਟਾਂ ਸਾਂਝੀਆਂ ਕੀਤੀਆਂ ਹਨ ਤੇ ਸਭ ਤੋਂ ਪਿਆਰਾ ਸੀ ਜਦੋਂ ਗੁਰਬਾਜ਼ ਆਪਣੇ ਪਿਤਾ ਦੇ ਆਉਣ ਵਾਲੇ ਪ੍ਰੋਜੈਕਟ ਦਾ ਇੱਕ ਗਾਣਾ ਸੁਣ ਰਿਹਾ ਸੀ। ਐਲਬਮ ਰਿਲੀਜ਼ ਕਰਨ ਦੀ ਮਿਤੀ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ ਪਰ ਵੇਰਵੇ ਜਲਦ ਹੀ ਸਾਹਮਣੇ ਆਉਣ ਦੀ ਉਮੀਦ ਹੈ।

More from this section