ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਸ਼ਹਿਨਾਜ਼ ਗਿੱਲ ਨੂੰ ਦਿੱਤਾ ਹੌਸਲਾ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ ਸਤੰਬਰ 16
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਹਰ ਕੋਈ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਪਸੰਦ ਕਰਦਾ ਸੀ। ਲੋਕ ਦੋਵਾਂ ਨੂੰ ‘ਸਿਡਨਾਜ਼’ ਕਹਿ ਕੇ ਬੁਲਾਉਂਦੇ ਸਨ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਖ਼ੁਦ ਨੂੰ ਘਰ ’ਚ ਕੈਦ ਕਰ ਰੱਖਿਆ ਹੈ ਤੇ ਉਹ ਬਾਹਰ ਨਹੀਂ ਨਿਕਲ ਰਹੀ। ਅਜਿਹੇ ’ਚ ਹਰ ਕੋਈ ਉਸ ਦਾ ਹੌਸਲਾ ਵਧਾ ਰਿਹਾ ਹੈ ਤੇ ਇਸ ਦੁੱਖ ਦੀ ਘੜੀ ’ਚ ਉਸ ਨੂੰ ਹਿੰਮਤ ਰੱਖਣ ਲਈ ਕਹਿ ਰਿਹਾ ਹੈ। ਇਸ ਦੌਰਾਨ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਵੀ ਸ਼ਹਿਨਾਜ਼ ਗਿੱਲ ਨੂੰ ਹੌਸਲਾ ਰੱਖਣ ਲਈ ਕਿਹਾ ਹੈ। ਸ਼ਿੰਦਾ ਗਰੇਵਾਲ ਨੇ ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਹੌਸਲਾ ਰੱਖੋ ਸ਼ਹਿਨਾਜ਼ ਗਿੱਲ ਦੀਦੀ।’ ਦੱਸ ਦੇਈਏ ਕਿ ਸ਼ਿੰਦਾ ਗਰੇਵਾਲ ਤੇ ਸ਼ਹਿਨਾਜ਼ ਗਿੱਲ ਇਕੱਠੇ ਫ਼ਿਲਮ ‘ਹੌਸਲਾ ਰੱਖ’ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ’ਚ ਦੋਵੇਂ ਦਿਲਜੀਤ ਦੋਸਾਂਝ ਨਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

More from this section