ਗਿੱਪੀ ਗਰੇਵਾਲ ਆਪਣੇ ਪੁਰਾਣੇ ਗੀਤਾਂ ਨੂੰ ਕਰ ਰਹੇ ਸਾਂਝਾ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ ਜੁਲਾਈ 17
ਜੇਕਰ ਤੁਸੀਂ ਗਿੱਪੀ ਗਰੇਵਾਲ ਨੂੰ ਸੋਸ਼ਲ ਮੀਡੀਆ ’ਤੇ ਫਾਲੋਅ ਕਰਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਗਿੱਪੀ ਗਰੇਵਾਲ ਆਪਣੇ ਪੁਰਾਣੇ ਗੀਤਾਂ ਨੂੰ ਸਾਂਝਾ ਕਰ ਰਹੇ ਹਨ। ਹਰ ਕੋਈ ਸੋਚਦਾ ਸੀ ਕਿ ਗਿੱਪੀ ਆਪਣੇ ਪੁਰਾਣੇ ਗਾਣਿਆਂ ’ਚੋਂ ਕੁਝ ਪੇਸ਼ ਕਰਨਗੇ। ਹੁਣ ਇਸ ’ਤੇ ਪੱਕੀ ਮੋਹਰ ਲੱਗ ਗਈ ਹੈ। ਗਿੱਪੀ ਨੇ ਬੋਨਸ ਟ੍ਰੈਕ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ, ਜਿਸ ਦਾ ਟਾਈਟਲ ‘2009 ਰੀ-ਹੀਟਿਡ’ ਹੈ। ਪੋਸਟਰ ਬਲੈਕ ਐਂਡ ਵ੍ਹਾਈਟ ਹੈ, ਜਿਸ ਨਾਲ ਗਾਣੇ ਦਾ ਥੀਮ ਵੀ ਸਮਝ ਆ ਰਿਹਾ ਹੈ। ਗਿੱਪੀ ਗਰੇਵਾਲ ਇਸ ਗਾਣੇ ਨੂੰ 28 ਜੁਲਾਈ ਨੂੰ ਰਿਲੀਜ਼ ਕਰਨਗੇ। ਉਥੇ ਗਿੱਪੀ ਗਰੇਵਾਲ ਦੀ ਪੂਰੀ ਐਲਬਮ ਅਗਸਤ ਮਹੀਨੇ ਤਕ ਆ ਜਾਵੇਗੀ ਪਰ ਗਿੱਪੀ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਐਲਬਮ ਦਾ ਇਕ-ਇਕ ਗਾਣਾ ਹੀ ਰਿਲੀਜ਼ ਹੋਵੇਗਾ, ਪੂਰੀ ਐਲਬਮ ਇਕੱਠੀ ਰਿਲੀਜ਼ ਨਹੀਂ ਕੀਤੀ ਜਾਵੇਗੀ।

More from this section