ਖਰੀਦੀ ਕਣਕ ਬਦਲੇ ਕਿਸਾਨਾਂ ਨੂੰ 565.36 ਕਰੋੜ ਦੀ ਅਦਾਇਗੀ

ਫ਼ੈਕ੍ਟ ਸਮਾਚਾਰ ਸੇਵਾ
ਕਪੂਰਥਲਾ, ਮਈ 3

ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖ੍ਰੀਦ ਦਾ ਕੰਮ ਮੁਕੰਮਲ ਹੋ ਗਿਆ ਹੈ। ਬੀਤੇ ਕੱਲ੍ਹ ਤੱਕ ਜਿਲ੍ਹੇ ਦੀਆਂ ਸਾਰੀਆਂ ਮੰਡੀਆਂ ਅੰਦਰ ਕੁੱਲ 358733 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈਜੋ ਕਿ ਪਿਛਲੇ ਸਾਲ ਦੀ 359971 ਦਾ 99.65 ਫੀਸਦੀ ਹੈ। 

ਡਿਪਟੀ ਕਮਿਸ਼ਨਰ  ਦੀਪਤੀ ਉੱਪਲ ਨੇ ਦੱਸਿਆ ਕਿ ਵੱਖ-ਵੱਖ ਖ੍ਰੀਦ ਏਜੰਸੀਆਂ ਨੂੰ ਇਹ ਸਖਤ ਹਦਾਇਤ ਦਿੱਤੀ ਗਈ ਸੀ ਕਿ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਸਬੰਧਿਤ ਕਿਸਾਨ ਨੂੰ 48 ਘੰਟੇ ਦੇ ਅੰਦਰ-ਅੰਦਰ ਕੀਤੀ ਜਾਵੇ ਜਿਸ ਨਾਲ ਬੀਤੇ ਕੱਲ੍ਹ ਤੱਕ 565.36 ਕਰੋੜ ਰੁਪੈ ਕਿਸਾਨਾਂ ਦੇ ਬੈਂਕ ਖਾਤਿਆਂ ਅੰਦਰ ਟਰਾਂਸਫਰ ਕੀਤੇ ਗਏ ਹਨ। ਇਹ ਖਰੀਦੀ ਗਈ ਕਣਕ ਦੀ ਬਣਦੀ ਅਦਾਇਗੀ ਦਾ 83.41 ਫੀਸਦੀ ਹੈ। 

ਉਨ੍ਹਾਂ ਕਿਸਾਨਾਂਆੜ੍ਹਤੀਆਂ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਕਣਕ ਦੀ ਸਮੁੱਚੀ ਖਰੀਦ ਨੂੰ ਯਕੀਨੀ ਬਣਾਉਣ ਲਈ ਦਿੱਤੇ ਸਹਿਯੋਗ ਤੇ ਧੰਨਵਾਦ ਕੀਤਾ । ਉਨ੍ਹਾਂ ਇਹ ਵੀ ਦੱਸਿਆ ਕਿ ਕਿਹਾ ਕਿ ਇਸ ਵਾਰ ਕਣਕ ਦੀ ਆਮਦ ਅਗੇਤੀ ਹੋਈ ਹੈ ਜਦਕਿ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਅੱਜ ਤੱਕ 221762 ਮੀਟਰਕ ਟਨ ਕਣਕ ਦੀ ਖ੍ਰੀਦ ਹੋਈ ਸੀ। 

ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦੀ ਖ੍ਰੀਦ ਮਗਰੋਂ ਲਿਫਟਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਰੋਜ਼ਾਨਾ 15000 ਮੀਟਰਕ ਟਨ ਤੋਂ ਜਿਆਦਾ ਦੀ ਚੁਕਾਈ ਹੋ ਰਹੀ ਹੈ। 

ਖ੍ਰੀਦ ਕੀਤੀ ਗਈ ਕਣਕ ਵਿਚੋਂ ਮਾਰਕਫੈਡ ਨੇ 90806 ਮੀਟਰਕ ਟਨ ਕਣਕ ਦੀ ਖ੍ਰੀਦ ਕੀਤੀ ਅਤੇ 141.38 ਕਰੋੜ ਰੁਪੈ ਦੀ ਅਦਾਇਗੀ ਬੀਤੇ ਕੱਲ੍ਹ ਤੱਕ ਕੀਤੀ ਹੈ। ਇਸੇ ਤਰ੍ਹਾਂ ਪਨਗਰੇਨ ਵਲੋਂ 94138 ਮੀਟਰਕ ਟਨ ਦੀ ਖ੍ਰੀਦ ਅਤੇ 180.39 ਕਰੋੜ ਰੁਪੈ ਦੀ ਅਦਾਇਗੀ ਕੀਤੀ ਹੈ। ਇਸ ਤੋਂ ਇਲਾਵਾ ਪਨਸਪ ਵਲੋਂ 80275 ਮੀਟਰਕ ਟਨ ਕਣਕ ਦੀ ਖਰੀਦ ਵਿਰੁੱਧ 126 ਕਰੋੜ ਰੁਪੈ ਦੀ ਅਦਾਇਗੀਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 49520 ਮੀਟਰਕ ਟਨ ਦੀ ਖਰੀਦ ਅਤੇ 87.32 ਕਰੋੜ ਰੁਪੈ ਦੀ ਅਦਾਇਗੀ ਜਦਕਿ ਐਫ.ਸੀ.ਆਈ. ਵਲੋਂ 43994 ਮੀਟਰਕ ਟਨ ਕਣਕ ਦੀ ਖਰੀਦ ਅਤੇ 30.27 ਕਰੋੜ ਰੁਪੈ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ। 

ਕੈਪਸ਼ਨ-ਕਪੂਰਥਲਾ ਦੀ ਦਾਣਾ ਮੰਡੀ ਵਿਖੇ ਲਿਫਟਿੰਗ ਦੀ ਤਸਵੀਰ। 

More from this section