ਦੇਸ਼

ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਲਈ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ

ਫ਼ੈਕ੍ਟ ਸੇਵਾ ਸਰਵਿਸ
ਨਵੀ ਦਿੱਲੀ, ਮਈ 18
  ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਲਈ 50 ਹਾਜ਼ਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ| ਨਾਲ ਹੀ ਉਹਨਾਂ ਕਿਹਾ ਜੇਕਰ ਪਰਿਵਾਰ ਦੇ ਕਮਾਉਣ  ਵਾਲ਼ੇ ਵਿਅਕਤੀ ਦੀ ਮੌਤ  ਹੋ ਚੁਕੀ ਹੈ|  ਉਸ ਦੇ ਪਰਿਵਾਰ ‘ਚ ਬੱਚੇ ਨੂੰ 25 ਸਾਲ ਦੀ ਉਮਰ ਤੱਕ 2500 ਰੁਪਏ ਪ੍ਰਤੀ ਮਹੀਨਾ ਰਾਸ਼ੀ ਦਿਤੀ ਜਾਵੇਗੀ |ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਮਹੀਨੇ ਮੁਫ਼ਤ 10 ਕਿਲੋ ਰਾਸ਼ਨ ਦਿੱਤਾ ਜਾਵੇਗਾ ਤੇ ਜਿਨ੍ਹਾਂ ਲੋਕਾਂ ਦਾ ਰਾਸ਼ਨ ਕਾਰਡ ਨਹੀਂ ਵੀ ਬਣਿਆ ਉਹਨਾਂ ਨੂੰ ਵੀ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ |  ਨਾਲ ਹੀ ਉਨ੍ਹਾਂ ਕਿ ਦੱਸਿਆ  ਦਿੱਲੀ ਦੇ ਮੰਤਰੀ ਮੰਡਲ ਤੋਂ ਪਾਸ ਹੋਣ ਤੋਂ ਬਾਅਦ ਇਹ ਐਲਾਨ ਲਾਗੂ ਕਰ ਦਿਤੇ ਜਾਣਗੇ|