ਫ਼ਿਲਮੀ ਗੱਲਬਾਤ

ਕੋਰੋਨਾ ਕਾਲ ‘ਚ ਗਰਭਵਤੀ ਔਰਤਾਂ ਲਈ ਅਨੁਸ਼ਕਾ ਸ਼ਰਮਾ ਵੱਲੋ ਹੈਲਪਲਾਈਨ ਨੰਬਰ ਜਾਰੀ

ਫ਼ੈਕ੍ਟ ਸੇਵਾ ਸਰਵਿਸ
ਨਵੀਂ ਦਿੱਲੀ ਮਈ 19
    ਅੱਜ ਦੇ ਸਮੇਂ ਚ ਹਰ ਕੋਈ ਮਦਦ ਦੇ ਲਈ ਆਪਣਾ ਹੱਥ ਅੱਗੇ ਵਧਾ ਰਿਹਾ ਹੈ | ਫਿਰ ਚਾਹੇ ਉਹ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਹੋਵੇ ਜਾ ਆਰਥਿਕ ਪੱਖੋਂ | ਇਨ੍ਹਾਂ ਸਭ ਤੋਂ ਇਲਾਵਾ ਲੋਕ ਆਪੋ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਵੀ ਸਮਝ ਰਹੇ ਹਨ | ਆਮ ਨਾਗਰਿਕ ਤੋਂ ਲੈ ਕੇ ਪੋਲੀਵੁੱਡ ,ਬਾਲੀਵੁੱਡ ਸਮਾਜਿਕ ਸੰਸਥਾਵਾਂ ਤੇ ਹੋਰ ਕਈ ਵੱਡੇ ਚੇਹਰੇ ਮਦਦ ਦੇ ਲਈ ਅੱਗੇ ਆ ਰਹੇ ਹਨ | ਹਾਲ ਹੀ ‘ਚ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਨਾਲ ਮਿਲ ਕਿ ਕੋਰੋਨਾ ਪੀੜਤਾਂ  ਲਈ ਫੰਡ ਇਕੱਠਾ ਕੀਤਾ ਸੀ | ਤੇ ਹੁਣ ਅਨੁਸ਼ਕਾ ਸ਼ਰਮਾ ਨੇ ਆਪਣੇ ਸੋਸ਼ਲ ਮੀਡਿਆ ਤੇ ਗਰਭਵਤੀ ਤੇ ਮਾਂ ਬਣਨ ਵਾਲੀਆਂ ਔਰਤਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਦੀਆਂ ਇਕ ਹੈਲਪਲਾਈਨ ਨੰਬਰ ਸਾਂਝਾ ਕੀਤਾ ਹੈ |ਜਿਸ ਨਾਲ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇਗੀ , ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਇਹ ਨੈਸ਼ਨਲ ਕਮਿਸ਼ਨ ਫਾਰ ਵੂਮਨ ਨੇ “ਹੈਪ੍ਪੀ  ਟੂ ਹੈਲਪ “ਦੇ ਵਲੋਂ ਗਰਭਵਤੀ ਔਰਤਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਸਾਂਝਾ ਕੀਤਾ ਗਿਆ ਹੈ | ਜੋ ਕਿ 24 ਘੰਟੇ ਮਦਦ ਲਈ ਹਾਜ਼ਰ ਰਹੇਗਾ |