ਖੇਡ

ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਕਰਨਗੇ ਲੋਕਾਂ ਦੀ ਮਦਦ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 2 ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੇ ਫਾਊਂਡੇਸ਼ਨ ਯੂਵੀਕੈਨ ਨੇ ਵੀ ਕੋਰੋਨਾ ਸੰਕਟ ਵਿਚ ਮਦਦ ਲਈ ਹੱਥ ਵਧਾਇਆ ਹੈ। ਮਦਦ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖ਼ਭਾਲ ਲਈ ਵੱਖ-ਵੱਖ ਹਸਪਤਾਲਾਂ ਵਿਚ 1000 ਬੈੱਡ ਸਥਾਪਤ ਕਰਨਗੇ। ਯੂਵੀਕੈਨ ਨੇ ਕਿਹਾ ਕਿ ਵਨ ਡਿਜੀਟਲ ਐਂਟਰਟੇਨਮੈਂਟ ਨਾਲ ਸਾਂਝੇਦਾਰੀ ਵਿਚ ਇਹ ਪਹਿਲ ਸ਼ੁਰੂ ਕੀਤੀ ਜਾਏਗੀ। ਇਸ ਦਾ ਉਦੇਸ਼ ਆਕਸੀਜਨ ਦੀ ਸੁਵਿਧਾ ਨਾਲ ਲੈਸ ਬੈੱਡਾਂ, ਵੈਂਟੀਲੇਟਰ ਅਤੇ ਬਾਈਪੀਏਪੀ ਮਸ਼ੀਨਾਂ ਅਤੇ ਕੋਵਿਡ-19 ਮਰੀਜ਼ਾਂ ਦੀ ਦੇਖ਼ਭਾਲ ਲਈ ਜ਼ਰੂਰੀ ਦੂਜੇ ਮੈਡੀਕਲ ਉਪਕਰਨਾਂ ਦੀ ਸਥਾਪਨਾ ਦੇ ਨਾਲ ਆਰਮੀ ਹਸਪਤਾਲਾਂ, ਸਰਕਾਰੀ ਹਸਪਤਾਲਾਂ, ਚੈਰੀਟੇਬਲ ਹਸਪਤਾਲਾਂ ਦੀ ਕੋਰੋਨਾ ਮਾਹਾਮਾਰੀ ਦੇ ਟਾਕਰੇ ਲਈ ਸਮਰਥਾ ਵਿਚ ਵਾਧਾ ਕਰਨਾ ਹੈ। ਯੁਵਰਾਜ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਵਿਨਾਸ਼ਕਾਰੀ ਰਹੀ ਹੈ।

More from this section