ਪੰਜਾਬ

ਕੋਈ ਵੋਟ ਬਣਵਾਉਣ ਲਈ ਆਨਲਾਈਨ ਅਪਲਾਈ ਕਰ ਸਕੇਗਾ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ  ਜੂਨ 23

ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ-20122 ਦੇ ਮੱਦੇਨਜ਼ਰ, ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਲੋਗਨ, “ਕੋਈ ਵੀ ਵੋਟਰ ਰਹਿ ਨਾ ਜਾਵੇ ਦੀ ਪੂਰਤੀ ਹਿੱਤ ਮੁੱਖ ਚੋਣ ਅਫਸਰ, ਪੰਜਾਬ ਵੱਲ ਉਲੀਕੇ ਜਿਲ੍ਹਾ ਪੱਧਰੀ ਸਪੈਸ਼ਲ ਵੋਟਰ ਰਜਿਸਟਰੇਸ਼ਨ ਕੈਂਪ ਦੌਰਾਨ ਜਨ ਸਧਾਰਨ ਨੂੰ  ਈ ਐਪਿਕ ਡਾਊਨਲੋਡ ਕਰਨ ਦੇ ਪ੍ਰੋਸੈਸ ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਵੋਟਰ ਦੇ ਵੇਰਵਿਆਂ ਵਿੱਚ ਦਰੁਸਤੀ ਆਦਿ ਦੇ ਆਨਲਾਈਨ ਪ੍ਰੋਸੈਸ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਏ ਜਾ ਰਹੇ ਮੋਬਾਇਲ ਐਪਸ ਜਿਵੇਂ- ਵੋਟਰ ਹੈਲਪ ਲਾਈਨ ਐਪ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਇਸ ਤਰ੍ਹਾਂ ਦੇ ਕੈਂਪ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ ਵਿਧਾਨ ਸਭਾ ਹਲਕਾ ਪੱਧਰ ਅਧੀਨ ਵੱਖ-ਵੱਖ ਜਨਤਕ ਥਾਵਾਂ ਤੇ ਆਯੋਜਿਤ ਕੀਤੇ ਜਾਣਗੇ। ਇਹਨਾਂ ਕੈਂਪਾਂ ਦੇ ਸਡਿਊਲ ਸਬੰਧੀ ਆਮ ਜਨਤਾ ਨੂੰ ਜਾਣੂ ਕਰਵਾਉਣ ਲਈ ਪ੍ਰੈਸ ਨੋਟ ਪ੍ਰਕਾਸ਼ਤਿ ਕਰਵਾਏ ਜਾਣਗੇ, ਮੁਸਤਰੀ ਮੁਨਾਦੀ ਕਰਵਾਈ ਜਾਵੇਗੀ। ਇਹਨਾਂ ਕੈਂਪਾਂ ਦੌਰਾਨ ਕੋਈ ਵੀ ਯੋਗ ਨਾਗਰਿਕ ਆਪਣੇ ਮੋਬਾਇਲ ਫੋਨ ਤੋਂ ਕਿਸ ਤਰ੍ਹਾਂ ਵੋਟ ਬਣਵਾਉਣ ਲਈ ਆਨਲਾਈਨ ਅਪਲਾਈ ਕੀਤਾ ਜਾਵੇ, ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋ ਸਕੇਗਾ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਫਰੀਦਕੋਟ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ, ਵੋਟਿੰਗ ਪ੍ਰਕਿਰਿਆ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ।ਇਹਨਾਂ ਯਤਨਾਂ ਤਹਿਤ ਭਾਰਤ ਚੋਣ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੀਆਂ ਮੋਬਾਇਲ ਐਪਸ ਲਾਂਚ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਵਰਤ ਕੇ ਕੋਈ ਵੀ ਨਾਗਰਿਕ ਆਪਣੀ ਵੋਟ ਰਜਿਸਟਰੇਸ਼ਨ, ਫੋਟੋ ਵੋਟਰ ਸੁਨਾਖਤੀ ਕਾਰਡ ਡਾਊਨਲੋਡ ਕਰਨ ਆਪਣੇ ਪੋਲਿੰਗ ਏਰੀਏ ਤੇ ਬੀ.ਐਲ.ਓ. ਈ.ਆਰ.ਓ. ਅਤੇ ਚੋਣ ਪ੍ਰੋਸੈਸ ਨਾਲ ਜੁੜੇ ਬਾਕੀ ਅਧਿਕਾਰੀਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੋਤੀਆ ਆਈ.ਏ.ਐਸ. ਵੱਲੋਂ ਆਮ ਲੋਕਾਂ ਅਤੇ ਵਿਸ਼ੇਸ਼ ਕਰ ਨੌਜਵਾਨ ਵਰਗ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਂਦੇ ਹੋਏ ਆਪਣੀ ਵੋਟ ਬਣਵਾਉਣ ਲਈ ਆਨਲਾਈਨ ਪ੍ਰੋਸੈਸ ਅਪਨਾਉਣ ਦੀ ਅਪੀਲ ਕੀਤੀ।