ਵਿਦੇਸ਼

ਕੈਨੇਡਾ ’ਚ ਟਰੱਕ ਡਰਾਈਵਰ ਨੇ ਮੁਸਲਿਮ ਪਰਿਵਾਰ ਦੇ 5 ਮੈਂਬਰਾਂ ’ਤੇ ਚੜਾਇਆ ਟਰੱਕ, 4 ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਓਟਾਵਾ , ਜੂਨ 8
ਕੈਨੇਡਾ ਦੇ ਦੱਖਣੀ ਸੂਬੇ ਓਨਟਾਰੀਓ ਵਿਚ ਇਕ ਟਰੱਕ ਚਾਲਕ ਨੇ ਮੁਸਲਿਮ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਟਰੱਕ ਚੜਾ ਦਿੱਤਾ। ਹਮਲੇ ਵਿਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਇਕ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਾਇਆ ਗਿਆ। ਪੁਲਿਸ ਨੇ ਕਿਹਾ ਕਿ ਇਹ ਕਿ ਹਮਲਾ ਸਾਜਿਸ਼ ਤਹਿਤ ਹੋਇਆ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪਾਲ ਵਾਈਟ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਦੀ ਹੈ। ਹਮਲੇ ਤੋਂ ਬਾਅਦ 20 ਸਾਲਾ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਤੋਂ ਕਰੀਬ 7 ਕਿਲੋਮੀਟਰ ਦੂਰ ਇਕ ਮਾਲ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਇਹ ਇਕ ਨਫਰਤ ਭਰੀ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਸੀ। ਮੰੰਨਿਆ ਜਾ ਰਿਹਾ ਹੈ ਕਿ ਪੀੜਿਤਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਮੁਸਲਿਮ ਸਨ। ਲੰਦਨ ਵਿਚ ਮੇਅਰ ਐਡ ਹੋਲਡਰ ਨੇ ਦੱਸਿਆ ਕਿ ਪੀੜਿਤਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਵਿਚ ਇਕ 74 ਸਾਲ ਦੀ ਔਰਤ, ਇਕ 46 ਸਾਲਾ ਔਰਤ ਅਤੇ ਇਕ 15 ਸਾਲਾ ਲੜਕੀ ਸ਼ਾਮਲ ਹੈ। ਹਮਲੇ ਵਿਚ ਜ਼ਖ਼ਮੀ 9 ਸਾਲਾ ਲੜਕੇ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੋਸ਼ੀ ਦੀ ਪਛਾਣ ਨਥਾਨੀਏਲ ਵੈਲਟਮੈਨ ਦੇ ਰੂਪ ਵਿਚ ਹੋਈ। ਉਸ ’ਤੇ ਫਸਟ ਡਿਗਰੀ ਹੱਤਿਆ ਦੇ ਚਾਰ ਮਾਮਲੇ ਅਤੇ ਹੱਤਿਆ ਦੀ ਕੋਸ਼ਿਸ਼ ਦੇ ਇਕ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਸਥਾਨਕ ਅਧਿਕਾਰੀ ਦੋਸ਼ੀ ’ਤੇ ਅੱਤਵਾਦ ਦੇ ਦੋਸ਼ ਜੋਡ਼ਨ ਲਈ ਪੁਲਿਸ ਅਤੇ ਅਟਾਰਨੀ ਜਨਰਲ ਨਾਲ ਸੰਪਰਕ ਕੀਤਾ ਹੈ।

More from this section