ਹਰਿਆਣਾ

ਕੈਂਪ ਵਿੱਚ 350 ਵਿਅਕਤੀਆਂ ਦਾ ਟੀਕਾਕਰਨ

ਫ਼ੈਕ੍ਟ ਸਮਾਚਾਰ ਸੇਵਾ
ਸ਼ਾਹਬਾਦ ਮਾਰਕੰਡਾ, ਅਗਸਤ 14
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੰਕੈਡਰੀ ਸਕੂਲ ਵਿਚ ਕਰੋਨਾ ਵੈਕਸੀਨ ਮੁਹਿੰਮ ਤਹਿਤ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਾਇਆ ਗਿਆ। ਜਿਸ ਵਿਚ ਸਕੂਲ ਸਟਾਫ ਸਣੇ 350 ਲੋਕਾਂ ਦੇ ਵੈਕਸੀਨ ਲਾਈ ਗਈ। ਇਸ ਦੌਰਾਨ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਕੁਲਦੀਪ ਰਾਜ ਤੇ ਉਨ੍ਹਾਂ ਦੀ ਟੀਮ ਨੇ ਲੋਕਾਂ ਨੂੰ ਵੈਕਸੀਨ ਲਾਈ ਸਕੂਲ ਦੇ ਪ੍ਰਿੰਸੀਪਲ ਸਤੀਸ਼ ਬੱਤਰਾ ਨੇ ਕਿਹਾ ਕਿ ਵੈਕਸੀਨ ਲਾਉਣ ਨਾਲ ਕਿਸੇ ਵੀ ਤਰਾਂ ਦਾ ਸਰੀਰ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਲਵਾਉਣੀ ਜ਼ਰੂਰੀ ਹੈ ਤੇ ਇਹ ਪੂਰੀ ਤਰਾਂ ਸੁਰੱਖਿਅਤ ਹੈ। ਵੈਕਸੀਨ ਦੇ ਨਾਲ ਨਾਲ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ, ਮਾਸਕ ਲਾਉਣਾ ਤੇ ਸਮੇਂ ਸਮੇਂ ਤੇ ਸੈਨੀਟਾਈਜ਼ੀਰ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕ ਸੀਮਿਤੀ ਦੀ ਪ੍ਰਧਾਨ ਰਮਨ ਕਾਂਤਾ ਸ਼ਰਮਾ, ਰਵਿੰਦਰ ਗੁਪਤਾ, ਵਿਸ਼ਣੂ ਭਗਵਾਨ, ਰਾਮ ਲਾਲ ਗੁਪਤਾ, ਕੁਲਦੀਪ ਗੁਪਤਾ ਤੇ ਸੰਜੇ ਠੁਕਰਾਲ ਆਦਿ ਮੌਜੂਦ ਸਨ।