“ਕੁਝ ਲੋਕਾਂ ਨੂੰ ਭੜਕਾਉਣ ਦੀ ਆਦਤ ਹੁੰਦੀ ਹੈ” : ਰਾਜਾ ਵੜਿੰਗ

ਫ਼ੈਕ੍ਟ ਸੇਵਾ ਸਰਵਿਸ
ਗਿੱਦੜਬਾਹਾ ,ਮਈ 23
ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ’ਤੋਂ ਲਾਈਵ ਹੇ ਕੋ ਕਿਹਾ ਕਿ ਪ੍ਰਸ਼ਾਸ਼ਨ ਨੇ ਕਿਸੇ ਵੀ ਵਿਅਕਤੀ ਨੂੰ ਕੰਮ ਤੇ ਜਾਣ ਤੋਂ ਨਹੀਂ ਰੋਕਿਆ | ਕੁਝ ਲੋਕਾਂ ਨੂੰ ਭੜਕਾਉਣ ਅਤੇ ਰਾਜਨੀਤੀ ਕਰਨ ਦੀ ਆਦਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਜਿਹੜਾ ਵੀ ਵਿਅਕਤੀ ਕੋਰੋਨਾ ਪਾਜ਼ੇਟਿਵ ਨਹੀਂ ਹੈ, ਉਹ ਆਪਣੇ ਕੰਮਕਾਜ ਤੇ ਆ ਜਾ ਸਕਦਾ ਹੈ। ਤੇ ਕਿਸੇ ਵੀ ਵਿਅਕਤੀ ਨੂੰ ਧੱਕੇ ਨਾਲ ਟੀਕਾ ਨਹੀਂ ਲਗਾਇਆ ਜਾ ਰਿਹਾ ਅਤੇ ਨਾ ਹੀ ਧੱਕੇ ਨਾਲ ਟੈਸਟਿੰਗ ਕੀਤੀ ਜਾ ਰਹੀ ਹੈ | ਰਾਜਾ ਵੜਿੰਗ ਨੇ ਕਿਹਾ ਲੋਕ ਆਪਣੀ ,ਜਿੰਮੇਂਵਾਰੀ ਸਮਝਣ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਵੈਕਸੀਨੇਸ਼ਨ ਤੇ ਟੈਸਟਿੰਗ ਕਰਵਾਉਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਪਿੰਡ ਦੇ ਜਿਸ ਵੀ ਪਰਿਵਾਰ ਦੇ 2 ਜਾਂ 3 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ ਜਾਂ ਕੋਈ ਜਰੂਰਤਮੰਦ ਪਰਿਵਾਰ ਹੈ , ਤਾਂ ਉਹ ਪਰਿਵਾਰ ਆਪਣਾ ਨਾਮ ਪਿੰਡ ਦੇ ਸਰਪੰਚ ਨੂੰ ਲਿਖਾਉਣ ਰਾਜਾ ਵੜਿੰਗ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ  ਵਚਨਬੰਦ ਹਾਂ|

More from this section