ਪੰਜਾਬ

ਕਿਸਾਨਾਂ ਨੂੰ ਸਹਿਕਾਰੀ ਲਹਿਰ ਨਾਲ ਜੁੜ ਕੇ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਆ – ਕੁਲਦੀਪ ਕੁਮਾਰ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ, ਜੁਲਾਈ 23
ਸਹਿਕਾਰਤਾ ਵਿਭਾਗ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੇ ਆਦੇਸ਼ਾਂ ਅਨੁਸਾਰ ਵਿਭਾਗ ਅਧੀਨ ਆਉਂਦੇ ਵੱਖ ਵੱਖ ਅਦਾਰਿਆਂ ਵੱਲੋਂ ਕਿਸਾਨਾਂ / ਆਮ ਲੋਕਾਂ ਦੀ ਸਹੂਲਤ ਲਈ ਗਤੀਵਿਧੀਆਂ, ਯੋਜਨਾਵਾਂ ਦਾ ਪਸਾਰ ਲਗਾਤਾਰ ਜਾਰੀ ਹੈ ਅਤੇ ਇਸੇ ਲੜੀ ਤਹਿਤ ਪਨਕੋਫੈਡ ਚੰਡੀਗੜ੍ਹ ਅਤੇ ਸਹਿਕਾਰਤਾ ਵਿਭਾਗ ਫਰੀਦਕੋਟ ਵੱਲੋਂ ਸਰਕਲ ਕੋਟਕਪੂਰਾ ਅਧੀਨ ਪੈਂਦੀ ਦੇਵੀਵਾਲਾ ਬਹੁ-ਮੰਤਵੀ ਸਹਿਕਾਰੀ ਸਭਾ ਲਿਮਟਿਡ ਪਿੰਡ ਦੇਵੀਵਾਲਾ ਵਿਖੇ ਮੈਂਬਰ ਕਿਸਾਨਾਂ ਲਈ ਸਹਿਕਾਰਤਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ  ਕੁਲਦੀਪ ਕੁਮਾਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਰੀਦਕੋਟ ਨੇ ਦਿੱਤੀ। ਉਨ੍ਹਾਂ ਦੱਸਿਆਂ ਕਿ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਆਏ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਜਸਵਿੰਦਰ ਸਿੰਘ ਸਕੱਤਰ, ਗੁਰਾ ਸਿੰਘ ਆਦਿ ਵੱਲੋਂ ਜੀ ਆਇਆ ਕਿਹਾ ਗਿਆ।ਇਸ ਮੌਕੇ ਸ਼ੁਭਕਰਨ ਸਿੰਘ ਏ.ਡੀ.ਓ ਖੇਤੀਬਾੜੀ ਵਿਭਾਗ ਨੇ ਝੋਨੇ ਦੀਆਂ ਕਿਸਮਾਂ, ਸਾਂਭ-ਸੰਭਾਲ, ਖਾਦਾਂ ਤੇ ਦਵਾਈਆਂ ਦੀ ਸੁਚੱਜੀ ਵਰਤੋਂ ਸਮੇਤ ਵੱਖ ਵੱਖ ਪਹਿਲੂਆਂ ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਗੁਰਪ੍ਰਕਾਸ਼ ਸਿੰਘ ਕਿੰਗਰਾ, ਸੀ.ਈ.ਆਈ ਪਨਕੋਫੈਡ ਨੇ ਕਿਸਾਨਾਂ ਨੂੰ ਸਹਿਕਾਰਤਾ ਵਿਭਾਗ ਨਾਲ ਜੋੜ ਕੇ ਸਹਿਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।ਉਨ੍ਹਾਂ ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਪ੍ਰਦੂਸ਼ਣ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ, ਪਾਣੀ ਦੀ ਘਾਟ ਆਦਿ ਪ੍ਰਤੀ ਜਾਗਰੂਕ ਹੋਣ ਲਈ ਕਿਹਾ ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਕਾਇਮ ਰੱਖਣ ਲਈ ਪ੍ਰੇਰਿਆ। ਮਾਰਕਫੈਡ ਦੇ ਸੁਮੀਤ ਗੋਇਲ ਵੱਲੋਂ ਮਾਰਕਫੈਡ ਦੇ ਵੱਖ ਵੱਖ ਉਤਪਾਦਾਂ, ਦਵਾਈਆਂ ਦੀ ਵਰਤੋਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਵਰਿੰਦਰ ਪਾਲ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕੋਟਕਪੂਰਾ ਨੇ ਸਮਾਗਮ ਵਿੱਚ ਆਏ ਕਿਸਾਨਾਂ,ਸੁਸਾਇਟੀ ਮੈਂਬਰਾਂ ਨੂੰ ਸਹਿਕਾਰੀ ਵਿਭਾਗ ਤੇ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਹੋਰ ਤਾਲਮੇਲ ਵਧਾਉਣ, ਵੱਖ ਵੱਖ ਸਕੀਮਾਂ ਅਤੇ ਕਰਜਿਆਂ ਦਾ ਲਾਭ ਪ੍ਰਾਪਤ ਕਰਨ ਆਦਿ ਸਬੰਧੀ ਸੁਝਾਅ ਦਿੱਤੇ। ਇਸ ਮੌਕੇ ਸੁਖਜੀਤ ਸਿੰਘ ਬਰਾੜ, ਸਹਾਇਕ ਰਜਿਸਟਰਾਰ,ਸਹਿਕਾਰੀ ਸਭਾਵਾਂ ਫਰੀਦਕੋਟ, ਅੰਮ੍ਰਿਤਪਾਲ ਸਿੰਘ ਸਹਾਇਕ ਰਜਿਸਟਰਾਰ,ਸਹਿਕਾਰੀ ਸਭਾਵਾਂ, ਜੈਤੋ, ਮਿਸ ਪਰਨੀਤ ਕੌਰ ਨਰੀਖਕ ਸਰਕਲ, ਸੁਖਚੈਨ ਕੌਰ ਮੌਜੂਦਾ ਸਰਪੰਚ, ਸੁਖਮੰਦਰ ਸਿੰਘ ਡਾਇਰੈਕਟਰ ਡੀ.ਸੀ.ਯੂ ਫਰੀਦਕੋਟ,  ਬਲਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਸਹਿਕਾਰੀ ਵਿਭਾਗ ਦੇ ਨੁਮਾਇੰਦੇ ਸ਼ਾਮਿਲ ਸਨ।