ਪੰਜਾਬ

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਸਤੰਬਰ 29

ਡਿਪਟੀ ਕਮਿਸ਼ਨਰ ਫਾਜਿਲਕਾ, ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜਿਲਕਾ ਵੱਲੋ ਸੀ ਆਰ ਐਮ ਸਕੀਮ ਤਹਿਤ ਪਰਾਲੀ ਦੀ ਸਾਂਭ ਸੰਭਾਂਲ ਸਬੰਧੀ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿ ਅਕਤੂਬਰ 2021 ਦੇੇ ਦੂਸਰੇ ਹਫਤੇ ਤੱਕ ਚਲਾਈ ਜਾਵੇਗੀ । ਇਸ ਮੁਹਿੰਮ ਤਹਿਤ ਹੁਣ ਤੱਕ 27 ਪਿੰਡਾਂ ਵਿੱਚ ਕੈਪ ਲਗਾਇਆ ਜਾ ਚੁੱਕਿਆ ਹੈ । ਇਸੇ ਲੜੀ ਤਹਿਤ ਪਰਾਲੀ ਦੀ ਸਾਂਭ ਸੰਭਾਂਲ ਸਬੰਧੀ ਡਾ ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਜਲਾਲਾਬਾਦ ਦਾ ਬਲਾਕ ਪੱਧਰੀ ਕੈਪ ਪਿੰਡ ਸੁੱਕੜ ਚੱਕ ਵਿਖੇ ਲਗਾਇਆ ਗਿਆ । ਜਿਸ ਵਿੱਚ ਕਿਸਾਨਾਂ ਵੱਲੋ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ । ਕੈਂਪ ਵਿੱਚ ਡਾ ਪਰਵਿੰਦਰ ਸਿੰਘ ਵੱਲੋ ਅਪੀਲ ਕੀਤੀ ਗਈ ਕਿ ਕਿਸਾਨ ਆਪਣਾ ਰੁਝਾਨ ਸਬਜੀਆਂ ਵੱਲ ਵੀ ਪੈਦਾ ਕਰਨ । ਆਪਣੇ ਖੇਤ ਵਿੱਚ ਆਰਗੈਨਿਕ ਤਰੀਕੇ ਨਾਲ ਸਬਜੀਆਂ ਦੀ ਪੈਦਾਵਾਰ ਕਰਨ ਜੋ ਕਿ ਸਿਹਤ ਲਈ ਲਾਹੇਵੰਦ ਹਨ ਅਤੇ ਇਸ ਨਾਲ ਕਿਸਾਨ ਵੀਰ ਕੀੜੇਮਾਰ ਜਹਿਰਾਂ ਤੇ ਹੋਣ ਵਾਲੇ ਖਰਚ ਅਤੇ ਹੋਰ ਫਾਲਤੂ ਖਰਚ ਤੋ ਬਚ ਸਕਣਗੇ । ਕਿਸਾਨ ਵੀਰ ਘੱਟੋ ਘੱਟ ਆਪਣੇ ਖਾਣ ਲਈ ਸਬਜੀਆਂ ਦਾ ਉਤਪਾਦਨ ਕਰਨ । ਡਾ ਗੁਰਵੀਰ ਸਿੰਘ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵਰਤੇ ਜਾਦੇ ਸੰਦਾ ਦੀ ਜਾਣਕਾਰੀ ਦਿੱਤੀ ਗਈ ਅਤੇ ਫਸਲਾਂ ਦੀ ਰਹਿੰਦ ਖੂਹਿੰਦ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਮਾੜੇ੍ਹ ਪ਼ਭਾਵਾਂ ਬਾਰੇ ਦੱਸਿਆ ਗਿਆ। ਕਿਸਾਨਾਂ ਦਾ ਅਗਾਂਹਵਧੂ ਕਿਸਾਨ ਵੀਰ ਹਰਭਜਨ ਲਾਲ, ਅਸ਼ੋਕ ਕੁਮਾਰ ਅਤੇ ਭਗਵਾਨ ਚੰਦ ਨਾਲ ਰਾਬਤਾ ਕਾਇਮ ਕਰਵਾਇਆ ਗਿਆ ਜਿੰਨਾਂ ਵੱਲੋ ਆਪਣੇ ਖੇਤੀ ਤਜਰਬੇ ਕਿਸਾਨਾਂ ਨਾਂਲ ਸਾਝੇ ਕੀਤੇ ਗਏ। ਮੌਕੇ ਤੇ ਚਿਮਨਜੋਤ ਸਿੰਘ (ਸਰਪੰਚ) ਹਾਜਰ ਸਨ । ਇਸ ਤੋ ਇਲਾਵਾ ਡਾ ਸ਼ੈਫਾਲੀ ਕੰਬੋਜ ਵੱਲੋ ਸਲੇਮ ਸ਼ਾਹ, ਜਰਮਨਜੀਤ ਵੱਲੋ ਚੱਕ ਦੁਮਾਲ ਅਤੇ ਰਜਿੰਦਰ ਵਰਮਾ ਵੱਲੋ ਸ਼ਤੀਰ ਵਾਲਾ ਵਿਖੇ ਪਿੰਡ ਪੱਧਰੀ ਕੈਪ ਲਗਾਏ ਗਏ । ਮਿਤੀ 30-09-2021 ਨੂੰ ਪਿੰਡ ਰਾਏਪੁਰਾ, ਚੱਕ ਲੱਖੇ ਵਾਲੀ ਅਤੇ ਢਾਬ ਕਢਿਆਲ ਪਿੰਡਾਂ ਵਿੱਚ ਕੈਪ ਲਗਾਏ ਜਾਣਗੇ । ਵੱਧ ਤੋ ਵੱਧ ਕਿਸਾਨ ਵੀਰ ਇਹਨਾਂ ਕੈਪਾਂ ਆਉਣ ਤੇ ਵੱਖ ਵੱਖ ਫਸਲਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ।