ਕਾਮੇਡੀਅਨ ਸੁਗੰਧਾ ਮਿਸ਼ਰਾ ਜਲੰਧਰ ’ਚ ਕੱਲ੍ਹ ਲਵੇਗੀ ਸੰਕੇਤ ਨਾਲ ਫੇਰੇ,

ਫ਼ੈਕ੍ਟ ਸਮਾਚਾਰ ਸੇਵਾ
ਫਗਵਾੜਾ ਮਈ 6
ਕਾਮੇਡੀਅਨ ਸੁਗੰਧਾ ਮਿਸ਼ਰਾ ਕੱਲ੍ਹ ਯਾਨੀ 26 ਅਪ੍ਰੈਲ ਨੂੰ ਕਾਮੇਡੀਅਨ ਡਾ. ਸੰਕੇਤ ਭੋਂਸਲੇ ਨਾਲ ਪਵਿੱਤਰ ਬੰਧਨ ’ਚ ਬੰਨ੍ਹੀ ਜਾਵੇਗੀ। ਵਿਆਹ ਤੋਂ ਬਾਅਦ 27 ਅਪ੍ਰੈਲ ਨੂੰ ਉਹ ਆਪਣੇ ਘਰ ਤੋਂ ਮਹਾਰਾਸ਼ਟਰ  ਵਿਦਾ ਹੋਵੇਗੀ। ਪ੍ਰਾਚੀਨ ਕਾਲ ਤੋਂ ਹੀ ਮਰਾਠੀ ਵਿਆਹ ਤੇ ਔਰਤਾਂ ’ਚ ਸਾੜੀ ਦਾ ਕ੍ਰੇਜ਼ ਰਿਹਾ ਹੈ। ਡਾ. ਸੰਕੇਤ ਭੋਂਸਲੇ ਦੀ ਪਸੰਦ ਵੀ ਇਹੀ ਸਾੜੀ ਹੈ। ਇਸ ਲਈ ਸੁਗੰਧਾ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵਿਦਾਈ ਹੁੰਦੇ ਸਮੇਂ ਇਹ ਸਾੜ੍ਹੀ ਪਾਵੇਗੀ। ਸੁਗੰਧਾ ਦੇ ਘਰ ਜਲੰਧਰ ’ਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਜਲੰਧਰ ਦੇ ਕਲਬ ਕਬਾਨਾ ’ਚ ਸੁਗੰਧਾ ਤੇ ਡਾ. ਸੰਕੇਤ ਦਾ ਵਿਆਹ 26 ਅਪ੍ਰੈਲ ਨੂੰ ਹੋਵੇਗਾ। ਕਰੀਬ ਡੇਢ ਸਾਲ ਪਹਿਲਾਂ ਤੈਅ ਕੀਤਾ ਗਿਆ ਇਸ ਰਿਸ਼ਤੇ ਨੂੰ ਹੁਣ ਦੋਵੇਂ ਪਰਿਵਾਰਾਂ ਦੀ ਮਰਜ਼ੀ ਨਾਲ ਕੋਰੋਨਾ ਕਾਲ ’ਚ ਅਮਲੀਜਾਮਾ ਪਾਇਆ ਜਾਵੇਗਾ। ਦੋਵਾਂ ਦੀ ਮੁਲਾਕਾਤ ਮੁੰਬਈ ’ਚ ਇਕ ਸ਼ੋਅ ਦੌਰਾਨ ਸੈੱਟ ’ਤੇ ਹੋਈ ਸੀ। ਉਸ ਤੋਂ ਬਾਅਦ ਦੋਵੇਂ ਇਕ ਦੂਜੇ ਨੂੰ ਕਾਫੀ ਸਮੇਂ ਤਕ ਡੇਟ ਕਰਦੇ ਰਹੇ।

More from this section