ਦੇਸ਼-ਦੁਨੀਆ

ਕਸ਼ਮੀਰੀ ਨੌਜਵਾਨਾਂ ’ਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਲਈ ਰੱਖਿਆ ਏਅਰ ਸ਼ੋਅ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਸਤੰਬਰ 24

ਕਸ਼ਮੀਰ ਦੇ ਨੌਜਵਾਨਾਂ ’ਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਲਈ ਭਾਰਤੀ ਹਵਾਈ ਸੈਨਾ ਸ਼੍ਰੀਨਗਰ ਦੀ ਡਲ ਝੀਲ ’ਤੇ ਇਕ ਏਅਰ ਸ਼ੋਅ ਕਰ ਰਹੀ ਹੈ।

ਇਹ ਸ਼ੋਅ ਸਕੂਲੀ ਬੱਚਿਆਂ ਤੇ ਕਾਲਜ ਜਾਣ ਵਾਲੇ ਨੌਜਵਾਨਾਂ ਵਲੋਂ ਵੇਖਿਆ ਜਾਵੇਗਾ। ਮੰਡਲ ਕਮਿਸ਼ਨਰ ਕਸ਼ਮੀਰ ਪਾਂਡੂਰੰਗ ਕੇ. ਪੋਲ ਮੁਤਾਬਕ ਇਹ ਸ਼ੋਅ ‘ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ’ ਦੀ ਯਾਦ ’ਚ ਚੱਲ ਰਹੇ ਸਮਾਗਮਾਂ ਦਾ ਇਕ ਹਿੱਸਾ ਹੈ ਤੇ ਇਹ ਨੌਜਵਾਨਾਂ ਨੂੰ ਭਾਰਤੀ ਹਵਾਈ ਸੈਨਾ ’ਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਗਰੂਕ ਕਰੇਗਾ।

ਉਨ੍ਹਾਂ ਕਿਹਾ ਕਿ ਜੇ ਕੋਈ ਪਾਇਲਟ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਆਈ. ਏ. ਐੱਫ. ’ਚ ਭਰਤੀ ਬਹੁਤ ਛੋਟੀ ਉਮਰ ਤੋਂ ਸ਼ੁਰੂ ਹੁੰਦੀ ਹੈ ਤੇ ਪਾਇਲਟ ਬਣਨ ਦੀ ਪ੍ਰਕਿਰਿਆ ਉਸ ਸਮੇਂ ਤੱਕ ਖ਼ਤਮ ਹੋ ਜਾਂਦੀ ਹੈ, ਜਦੋਂ ਇਕ ਵਿਅਕਤੀ 23 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ। ਪੋਲ ਨੇ ਕਿਹਾ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲੱਗ ਸਕਦੇ ਹਨ, ਜੇਕਰ ਉਹ ਆਪਣੇ ਆਪ ਨੂੰ ਪ੍ਰੇਰਿਤ ਕਰਦੇ ਹਨ, ਜਦੋਂ ਉਹ ਸਕੂਲਾਂ ’ਚ ਹੁੰਦੇ ਹਨ।

5 ਅਗਸਤ, 2019 ਤਕ ਜਦੋਂ ਕੇਂਦਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਦਿੱਤਾ, ਪੁਰਾਣੇ ਹਿਮਾਲਿਆਈ ਰਾਜ ’ਤੇ ਰਾਜ ਕਰਨ ਵਾਲੇ ਸਿਆਸਤਦਾਨਾਂ ਨੇ ਨੌਜਵਾਨਾਂ ਦੇ ਹੁਨਰ ਨੂੰ ਵਧਾਉਣ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ।

ਹਾਲਾਂਕਿ ਫੌਜ ਤੇ ਹੋਰ ਸੁਰੱਖਿਆ ਬਲ ਜੰਮੂ-ਕਸ਼ਮੀਰ ਦੇ ਹਰ ਕੋਨੇ ’ਚ ਨਿਯਮਿਤ ਭਰਤੀ ਅਭਿਆਨ ਚਲਾਉਂਦੇ ਸਨ ਪਰ ਸਥਾਨਕ ਪੱਧਰ ’ਤੇ ਕੋਸ਼ਿਸ਼ਾਂ ਗਾਇਬ ਸਨ। ਰਾਜਨੇਤਾ ਨਾਅਰੇ ਲਗਾਉਣ ਤੇ ਜੰਮੂ-ਕਸ਼ਮੀਰ ਦੇ ਭਾਰਤ ਦੇ ਸੰਘ ਨਾਲ ਸਬੰਧ ਅਸਥਾਈ ਹੋਣ ਬਾਰੇ ਰੌਲਾ ਪਾਉਣ ’ਚ ਰੁੱਝੇ ਰਹੇ। ਜੇ ਉਨ੍ਹਾਂ ਨੇ ਭਾਰਤ ’ਚ ਵੱਖ-ਵੱਖ ਸੱਭਿਆਚਾਰਾਂ ਤੇ ਧਰਮਾਂ ਵਾਲਾ ਇਕ ਮਹਾਨ ਦੇਸ਼ ਹੋਣ ਬਾਰੇ ਨੌਜਵਾਨਾਂ ’ਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਜੰਮੂ-ਕਸ਼ਮੀਰ ਕਦੇ ਵੀ ਤਿੰਨ ਦਹਾਕਿਆਂ ਤਕ ਪਾਕਿਸਤਾਨ ਦੁਆਰਾ ਪ੍ਰਯੋਜਿਤ ਅੱਤਵਾਦ ਤੇ ਖੂਨ-ਖਰਾਬੇ ਨੂੰ ਨਹੀਂ ਵੇਖਦਾ।