ਪੰਜਾਬ

ਕਰੋਨਾ ਵੈਕਸੀਨ ਲਗਵਾ ਕੇ ਤੀਸਰੀ ਲਹਿਰ ਦੇ ਖ਼ਤਰੇ ਤੋਂ ਕੀਤਾ ਜਾ ਸਕਦਾ ਹੈ ਬਚਾਓ- ਸਿਵਲ ਸਰਜਨ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ , ਜੂਨ 10
ਸਿਵਲ ਸਰਜਨ ਫਾਜਿਲਕਾ ਡਾ ਪਰਮਿੰਦਰ ਕੁਮਾਰ ਨੇ ਪਿਛਲੇ ਕੁਝ ਸਮੇਂ ਦੌਰਾਨ ਕਰੋਨਾ ਦੇ ਕੇਸਾਂ ਵਿਚ ਆਈ ਕਮੀ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਕਿਉਂਕਿ ਅਸੀਂ ਸਾਰੇ ਮਿਲਕੇ ਜੇ ਮਾਸਕ ਚੰਗੀ ਤਰਾਂ ਲਗਾਉਣਾ, ਸਮਾਜਿਕ ਦੂਰੀ ਅਤੇ ਵਾਰ ਵਾਰ ਹੱਥ ਧੋਣਾ ਜਾ ਸੈਨੀਟਾਈਜ਼ਰ ਦਾ ਪ੍ਰਯੋਗ ਕਰਨਾ ਯਕੀਨੀ ਬਣਾਈ ਰੱਖੀਏ ਤਾਂ ਇਕ ਦਿਨ ਜ਼ਿਲੇ ਵਿਚ ਇਕ ਵੀ ਵਿਅਕਤੀ ਪਾਜਿਟਿਵ ਨਹੀਂ ਹੋਵੇਗਾ। ਕਰੋਨਾ ਦੇ ਕੇਸਾਂ ਵਿਚ ਕਮੀ ਆਉਣ ਦਾ ਇਕ ਬਹੁਤ ਵੱਡਾ ਯੋਗਦਾਨ ਟੀਕਾਕਰਨ ਦਾ ਹੈ। ਇਸ ਕਰਕੇ ਜਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਟੀਕਾਕਰਨ ਕਰਾਉਣ ਲਈ ਆਪ ਅੱਗੇ ਆਈਏ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ। ਉਨ੍ਹਾਂ ਦੱਸਿਆ ਕਿ ਅੱਜ ਫਾਜ਼ਿਲਕਾ ਦੇ ਰਾਧਾ ਸੁਆਮੀ ਸਤਸੰਗ ਘਰ ਵਿਚ ਲੱਗ ਰਹੇ ਟੀਕਾਕਰਨ ਕੈਂਪ ਵਿਚ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ ਚਰਨਜੀਤ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਵਲੋਂ ਵਿਜ਼ਿਟ ਕੀਤਾ ਗਿਆ। ਇਸ ਮੌਕੇ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਡਾ ਚਰਨਜੀਤ ਨੇ ਕਿਹਾ ਕੇ ਇਹ ਸੰਸਥਾ ਮਾਨਵਤਾ ਦੀ ਭਲਾਈ ਅਤੇ ਸੇਵਾ ਤਨਦੇਹੀ ਤੇ ਸ਼ਰਧਾ ਨਾਲ ਕਰ ਰਹੀ ਹੈ। ਉਹਨਾਂ ਨੇ ਸੰਸਥਾ ਦੇ ਸਕੱਤਰ ਰਜਿੰਦਰ ਚੁਚਰਾ ਤੇ ਉਹਨਾਂ ਦੀ ਟੀਮ ਦੀ ਸ਼ਾਲਾਘਾ ਕਰਦਿਆਂ ਕਿਹਾ ਕੇ ਸਿਹਤ ਵਿਭਾਗ ਵਲੋਂ ਹਰ ਮੁਮਕਿਨ ਉਹਨਾਂ ਦੀ ਮੱਦਦ ਕੀਤੀ ਜਾਵੇਗੀ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਵੈਕਸੀਨ ਲਗਾਉਣ ਨਾਲ ਅਸੀਂ ਆਪਣੇ ਆਪ ਅਤੇ ਸਮਾਜ ਨੂੰ ਕਰੋਨਾ ਮਹਾਮਾਰੀ ਤੋ ਬਚਾਉਣ ਵਿਚ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਇਸ ਕਰਕੇ ਕਿਸੇ ਵੀ ਕਿਸਮ ਦੇ ਵਹਿਮ ਭਰਮ ਤੋ ਓਪਰ ਉੱਠ ਕੇ ਵੈਕਸੀਨ ਲਗਵਾਕੇ ਇਕ ਜ਼ਿੰਮੇਵਾਰ ਸ਼ਹਿਰੀ ਦਾ ਸਬੂਤ ਦਿੱਤਾ ਜਾਵੇ।ਇਸ ਮੌਕੇ ਤੇ ਦੂਸਰੀ ਖ਼ੁਰਾਕ ਲਗਵਾ ਚੁੱਕੇ ਲੋਕਾਂ ਨੂੰ ਬੈਜ ਲਗਾ ਕੇ ਸਨਮਾਨਿਤ ਵੀ ਕੀਤਾ।