ਪੰਜਾਬ

ਕਰੋਨਾ ਦੌਰਾਨ ਮਾਤਾ-ਪਿਤਾ ਦੀ ਮੌਤ ਵਾਲੇ ਬੱਚਿਆਂ ਦੀ ਜਾਣਕਾਰੀ ਪੋਰਟਲ ਤੇ ਅਪਲੋਡ ਕੀਤੀ ਜਾਵੇ -ਸੇਤੀਆ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਅਗਸਤ 26
ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਮੀਟਿੰਗ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਵੀ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ  ਵਿਮਲ ਕੁਮਾਰ ਸੇਤੀਆ ਵੱਲੋਂ ਨਵ ਗਠਿਤ ਹੋਈ ਬਾਲ ਭਲਾਈ ਕਮੇਟੀ ਨੂੰ ਆਪਣਾ ਕੰਮ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ ਤਾਂ ਜੋ ਬੱਚਿਆ ਦੇ ਭੱਵਿਖ ਨੂੰ ਸਵਾਰਿਆ ਜਾ ਸਕੇ । ਡਿਪਟੀ ਕਮਿਸ਼ਨਰ ਵੱਲੋ ਐਨ.ਸੀ.ਪੀ.ਸੀ.ਆਰ (ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਜ਼)  ਵੱਲੋ  ਜਾਰੀ  ਜੁਆਇੰਟ ਐਕਸ਼ਨ ਪਲਾਨ ਬਾਰੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਜਾਣਕਾਰੀ ਦਿਦਿਆ ਕਿਹਾ ਕਿ ਆਪਣੇ ਆਪਣੇ ਵਿਭਾਗਾ ਨਾਲ ਸਬੰਧਿਤ ਜਿਲ੍ਹਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਤਾ ਜੋ ਬੱਚਿਆ ਵਿਚ ਵੱਧ ਰਹੇ ਨਸ਼ਿਆ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕੋਵਿਡ-19 ਦੋਰਾਨ ਆਪਣੇ ਮਾਤਾ-ਪਿਤਾ ਗਵਾਉਣ ਵਾਲੇ ਬੱਚਿਆ ਬਾਰੇ ਪੂਰੀ ਜਾਣਕਾਰੀ ਪੋਰਟਲ ਤੇ ਅਪਲੋਡ ਕੀਤੀ ਜਾਵੇ ਤਾਂ ਜੋ ਸਾਰੇ ਪੀੜਤਾਂ ਨੂੰ ਸਰਕਾਰੀ ਸਹਾਇਤਾ ਦਾ ਲਾਭ ਮਿਲ ਸਕੇ। ਮੀਟਿੰਗ ਦੋਰਾਨ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਨੇ ਕੋਵਿਡ -19 ਨਾਲ ਪ੍ਰਭਾਵਿਤ ਬੱਚਿਆ ਦੇ ਕੇਸਾਂ ਬਾਰੇ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਦਿਤੀਆ ਜਾਣ ਵਾਲੀਆ ਵੱਖ ਵੱਖ ਸਰਕਾਰੀ ਸਹੂਲਤਾ ਬਾਰੇ ਵੀ ਚਾਨਣਾ ਪਾਇਆ ਅਤੇ ਪੀ.ਐਮ, ਕੇਅਰਸ ਪੋਰਟਲ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਗਿਆ ਕਿ ਜਿੰਨਾ ਬੱਚਿਆ ਦੇ ਮਾਤਾ ਪਿਤਾ ਦੀ ਕੋਵਿਡ -19 ਦੌਰਾਨ ਮੌਤ ਹੋ ਚੁੱਕੀ ਹੈ ਉਨ੍ਹਾਂ ਨੂੰ ਇਸ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ ਅਤੇ ਐਨ.ਸੀ.ਪੀ.ਸੀ.ਆਰ ਦੇ ਬਾਲ ਸਵਰਾਜ ਪੋਰਟਲ ਬਾਰੇ ਵੀ ਚਾਨਣਾ ਪਾਇਆ ।ਇਥੇ ਉਨ੍ਹਾਂ ਵੱਲੋ ਨਵ ਗਠਿਤ ਹੋਈ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਤੇ ਮੈਬਰਾਂ ਨਾਲ ਵੀ ਗੱਲਬਾਤ ਕੀਤੀ।