ਦੇਸ਼

ਕਰੋਨਾ: ਦੇਸ਼ ’ਚ 2,76,110 ਨਵੇਂ ਕੇਸ, 3,874 ਮੌਤਾਂ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ,  ਮਈ 20
ਭਾਰਤ ’ਚ ਇੱਕੋ ਦਿਨ ਕਾਰਨ 3,874 ਹੋਰ ਲੋਕਾਂ ਦੀ ਮੌਤ ਹੋਣ ਨਾਲ ਕਰੋਨਾ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,87,122 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਇੱਕੋ ਦਿਨ ਕੋਵਿਡ-19 ਦੇ 2,76,110 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਦੇਸ਼ ਵਿੱਚ ਕਰੋਨਾ ਕੇਸਾਂ ਦੀ ਕੁੱਲ ਗਿਣਤੀ 2,57,72,440 ਹੋ ਗਈ। ਦੇਸ਼ ਵਿੱਚ ਚਾਰ ਦਿਨਾਂ ਬਾਅਦ 24 ਘੰਟਿਆਂ ਵਿੱਚ ਲਾਗ ਕਾਰਨ ਮੌਤਾਂ ਦੇ ਚਾਰ ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਘਟੀ ਹੈ ਅਤੇ ਦੇੇਸ਼ ’ਚ ਹੁਣ ਤਕ 31,29,878 ਕਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਕੁੱਲ ਕੇਸਾਂ ਦਾ 12.14 ਫ਼ੀਸਦੀ ਬਣਦੇ ਹਨ। ਹੁਣ ਤੱਕ 2,23,55,440 ਮਰੀਜ਼ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 86.74 ਫ਼ੀਸਦੀ ਅਤੇ ਮੌਤ ਦਰ 1.11 ਫ਼ੀਸਦੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਲੋਕਾਂ ਦੀ ਕਰੋਨਾ ਕਾਰਨ ਮੌਤ ਹੋਈ ਹੈ ਉਨ੍ਹਾਂ ਵਿੱਚੋਂ 70 ਫ਼ੀਸਦੀ ਤੋਂ ਵੱਧ ਮਰੀਜ਼ਾਂ ਨੂੰ ਹੋਰ ਬਿਮਾਰੀਆਂ ਵੀ ਸਨ। ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਇਸ ਦੇ ਅੰਕੜਿਆਂ ਦਾ ਮੇਲ ਆਈਸੀਐੱਮਆਰ ਦੇ ਅੰਕੜਿਆਂ ਨਾਲ ਕੀਤਾ ਜਾ ਰਿਹਾ ਹੈ।