ਫ਼ਿਲਮੀ ਗੱਲਬਾਤ

ਕਰੀਨਾ ਦੇ ਪੁੱਤਰ ਤੈਮੂਰ ਨੂੰ ਕਿਊਟਨੈੱਸ ’ਚ ਸਖ਼ਤ ਟੱਕਰ ਦਿੰਦੈ ਸੰਨੀ ਲਿਓਨੀ ਦਾ ਲਾਡਲਾ

ਫ਼ੈਕ੍ਟ ਸਮਾਚਾਰ ਸੇਵਾ
ਮੁੰਬਈ ਅਗਸਤ 31
ਬਾਲੀਵੁੱਡ ਦੀ ਦੁਨੀਆ ’ਚ ਸਟਾਰ ਕਿੱਡਸ ਅਕਸਰ ਚਰਚਾ ’ਚ ਰਹਿੰਦੇ ਹਨ। ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦਾ ਲਾਡਲਾ ਤੈਮੂਰ ਅਲੀ ਖ਼ਾਨ ਤਾਂ ਸ਼ੁਰੂ ਤੋਂ ਹੀ ਸੁਰਖ਼ੀਆਂ ’ਚ ਆ ਗਿਆ ਸੀ। ਫ਼ਿਲਮੀ ਦੁਨੀਆ ਦੇ ਸਭ ਤੋਂ ਮਸ਼ਹੂਰ ਸਟਾਰ ਕਿੱਡਸ ’ਚ ਤੈਮੂਰ ਦਾ ਨਾਂ ਆਉਂਦਾ ਹੈ। ਤੈਮੂਰ ਦੀ ਮਾਸੂਮੀਅਤ ਤੇ ਕਿਊਟਨੈੱਸ ਦਾ ਤਾਂ ਹਰ ਕੋਈ ਦੀਵਾਨਾ ਹੈ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਤੈਮੂਰ ਨੂੰ ਕੋਈ ਸਖ਼ਤ ਟੱਕਰ ਦੇਣ ਵਾਲਾ ਹੈ। ਜੀ ਹਾਂ, ਅਦਾਕਾਰਾ ਸੰਨੀ ਲਿਓਨੀ ਤਾਂ ਚਰਚਾ ’ਚ ਰਹਿੰਦੀ ਹੀ ਹੈ ਪਰ ਇਸ ਵਾਰ ਉਸ ਦਾ ਛੋਟਾ ਬੇਟਾ ਚਰਚਾ ’ਚ ਹੈ। ਸੰਨੀ ਨੇ ਸਭ ਤੋਂ ਪਹਿਲਾਂ ਬੇਟੀ ਨਿਸ਼ਾ ਨੂੰ ਗੋਦ ਲਿਆ ਸੀ, ਉਸ ਤੋਂ ਬਾਅਦ ਸਰੋਗੇਸੀ ਰਾਹੀਂ ਉਹ ਜੁੜਵਾ ਬੱਚਿਆਂ ਦੀ ਮਾਂ ਬਣੀ। ਇਨ੍ਹਾਂ ਜੁੜਵਾਂ ਬੇਟਿਆਂ ’ਚੋਂ ਇਕ ਬੇਟੇ ਦੀ ਸ਼ਕਲ ਕਾਫੀ ਹੱਦ ਤਕ ਤੈਮੂਰ ਅਲੀ ਖ਼ਾਨ ਨਾਲ ਮਿਲਦੀ ਹੈ। ਸੰਨੀ ਜਦੋਂ ਆਪਣੇ ਬੇਟੇ ਨਾਲ ਸਪਾਟ ਹੋਈ ਤਾਂ ਹਰ ਕੋਈ ਹੈਰਾਨ ਹੋ ਗਿਆ। ਬੱਚੇ ਦੀ ਤਸਵੀਰ ਦੇਖ ਕੇ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਹੁਣ ਤੈਮੂਰ ਨੂੰ ਕਿਊਟਨੈੱਸ ਦੇ ਮਾਮਲੇ ’ਚ ਸਖ਼ਤ ਟੱਕਰ ਮਿਲਣ ਵਾਲੀ ਹੈ। ਸੋਸ਼ਲ ਮੀਡੀਆ ’ਤੇ ਸੰਨੀ ਦੇ ਬੇਟੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਕੁਝ ਲੋਕ ਤਾਂ ਸੰਨੀ ਦੇ ਬੇਟੇ ਨੂੰ ਤੈਮੂਰ ਦਾ ਹਮਸ਼ਕਲ ਵੀ ਦੱਸ ਰਹੇ ਹਨ। ਦੱਸ ਦੇਈਏ ਕਿ ਸਾਲ 2018 ’ਚ ਸੰਨੀ ਲਿਓਨੀ ਦੇ ਜੁੜਵਾ ਬੱਚਿਆਂ ਦਾ ਜਨਮ ਹੋਇਆ ਸੀ। ਉਥੇ ਸਾਲ 2016 ’ਚ ਤੈਮੂਰ ਅਲੀ ਖ਼ਾਨ ਦਾ ਜਨਮ ਹੋਇਆ ਸੀ।