ਹਰਿਆਣਾ

ਕਰਨਾਲ ਵਿਚ ਅਜੀਬੋ-ਗ਼ਰੀਬ ਘਟਨਾ, ਖੇਤਾਂ ‘ਚ ਅਚਾਨਕ ਉੱਪਰ ਉੱਠਣ ਲੱਗੀ ਜ਼ਮੀਨ

ਫ਼ੈਕ੍ਟ ਸਮਾਚਾਰ ਸੇਵਾ
ਕਰਨਾਲ ਜੁਲਾਈ 23
ਹਰਿਆਣਾ ‘ਚ ਬਚਿੱਤਰ ਘਟਨਾਕ੍ਰਮ ਦੇਖਣ ਨੂੰ ਮਿਲਿਆ। ਇਸ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੂਰ-ਦੂਰ ਤਕ ਇਸ ਦੀ ਚਰਚਾ ਹੈ। ਅਚਾਨਕ ਜ਼ਮੀਨ ਉੱਪਰ ਉੱਠਣ ਦੀ ਵੀਡੀਓ ਨੂੰ ਦੇਖ ਕੇ ਲੋਕ ਇੱਥੇ ਪਹੁੰਚ ਰਹੇ ਹਨ। ਪ੍ਰਸ਼ਾਸਨ ਵੀ ਇਸ ਦੀ ਪੜਤਾਲ ‘ਚ ਲੱਗਾ ਹੋਇਆ ਹੈ। ਮਾਮਲਾ ਕਰਨਾਲ ਦੇ ਨਿਸਿੰਗ ਨਰਦਕ ਨਹਿਰ ਨੇੜਲਾ ਹੈ। ਇਸ ਘਟਨਾ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਲੋਕ ਇੱਥੇ ਇਸ ਨੂੰ ਦੇਖਣ ਪਹੁੰਚ ਰਹੇ ਹਨ। ਜ਼ਮੀਨ ਇੱਥੇ 10 ਫੁੱਟ ਤਕ ਉੱਪਰ ਉੱਠ ਗਈ। ਮਾਹਿਰ ਜਾਂਚ ਵਿਚ ਜੁਟ ਗਏ ਹਨ। ਇਹ ਘਟਨਾ ਕਰਨਾਲ-ਕੈਥਲ ਰੋਡ ‘ਤੇ ਸਥਿਤ ਇਕ ਖੇਤ ਦੀ ਹੈ। ਨਰਦਕ ਨਹਿਰ ਦੀ ਪੱਟੜੀ ਨੇੜੇ ਵੱਡੇ ਭੂ-ਖੇਤਰ ‘ਚ ਅੱਜਕਲ੍ਹ ਬਰਸਾਤੀ ਪਾਣੀ ਭਰਿਆ ਹੈ। ਇੱਥੇ ਖੇਤੀਬਾੜੀ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਅਚਾਨਕ ਭੂ ਅੰਦਰ ਹਲਚਲ ਹੋਈ ਜਿਸ ਖੇਤਰ ‘ਚ ਪਾਣੀ ਭਰਿਆ ਸੀ, ਉੱਥੇ ਤੇਜ਼ੀ ਨਾਲ ਜ਼ਮੀਨ ਉੱਪਰ ਉੱਠਣ ਲੱਗੀ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇੱਥੇ ਕਰੀਬ 10 ਫੁੱਟ ਤਕ ਜ਼ਮੀਨ ਉੱਪਰ ਉੱਠ ਗਈ ਹੈ। ਇਸ ਘਟਨਾਕ੍ਰਮ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ। ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਮਾਮਲੇ ਬਾਰੇ ਜਾਣਨਲ ਈ ਕੁਝ ਹੀ ਦੇਰ ਵਿਚ ਆਸ-ਪਾਸ ਦੇ ਕਈ ਪਿੰਡਾਂ ਦੇ ਸੈਂਕੜੇ ਲੋਕ ਘਟਨਾ ਵਾਲੀ ਥਾਂ ਪਹੁੰਚੇ। ਲੋਕਾਂ ਨੂੰ ਖੇਤ ਨੇੜਿਓਂ ਹਟਾਇਆ ਗਿਆ। ਉੱਥੇ ਹੀ ਆਸ-ਪਾਸ ਦੇ ਪਿੰਡਾਂ ‘ਚ ਵੀ ਅਲਰਟ ਰਹਿਣ ਨੂੰ ਕਿਹਾ ਗਿਆ ਹੈ। ਜਿਸ ਖੇਤ ਵਿਚ ਇਹ ਘਟਨਾ ਹੋਈ, ਉਸ ਵਿਚ ਕਾਫੀ ਪਾਣੀ ਭਰਿਆ ਹੋਇਆ ਹੈ। ਇਸ ਨੂੰ ਦੇਖਦੇ ਹੋਏ ਲੋਕ ਸ਼ਾਮ ਤਕ ਵੀ ਖੇਤ ‘ਚ ਨਹੀਂ ਗਏ।