ਦੇਸ਼

ਕਈ ਦਿਨਾਂ ਤੋਂ ਲਾਪਤਾ ਕੁੜੀ ਦੀ ਲਾਸ਼ ਬਰਾਮਦ

ਫ਼ੈਕ੍ਟ ਸਮਾਚਾਰ ਸੇਵਾ
ਦੁਮਕਾ ਜੁਲਾਈ 20
ਝਾਰਖੰਡ ਦੇ ਦੁਮਕਾ ਥਾਣੇ ਖੇਤਰ ਦੇ ਰਸਿਕਪੁਰ ਇਲਾਕੇ ‘ਚ ਇਕ ਲਾਜ ਤੋਂ 9 ਜੁਲਾਈ ਤੋਂ ਲਾਪਤਾ ਵਿਦਿਆਰਥਣ ਸੋਨੀ ਕੁਮਾਰੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਲਾਜ ‘ਚ ਰਹਿ ਕੇ ਪੜ੍ਹਾਈ ਕਰਨ ਵਾਲੀ 9ਵੀਂ ਜਮਾਤ ਦੀ ਸੋਨੀ ਦੇ ਕਤਲ ਮਾਮਲੇ ‘ਚ ਉਸ ਦੀ ਇਕ ਸਹੇਲੀ, ਸਹੇਲੀ ਦੇ ਪ੍ਰੇਮੀ ਸਚਿਨ ਯਾਦਵ ਅਤੇ ਸਚਿਨ ਦੇ ਦੋਸਤ ਰਿਆਜ਼ ਅੰਸਾਰੀ ਉਰਫ਼ ਰੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਤੋਂ ਪੁਲਸ ਪੁੱਛ-ਗਿੱਛ ਕਰ ਰਹੀ ਹੈ। ਸੰਭਾਵਨਾ ਹੈ ਕਿ ਪੁੱਛ-ਗਿੱਛ ਪੂਰੀ ਹੋਣ ਤੋਂ ਬਾਅਦ ਮੰਗਲਵਾਰ ਨੂੰ ਇਨ੍ਹਾਂ ਨੂੰ ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਜਾਵੇਗਾ। ਸੋਨੀ ਕੁਮਾਰੀ ਹੰਸਡੀਹਾ ਥਾਣਾ ਖੇਤਰ ਦੇ ਕੁਸ਼ਿਆਰੀ ਪਿੰਡ ਦੀ ਰਹਿਣ ਵਾਲੀ ਸੀ। 10 ਦਿਨ ਪਹਿਲਾਂ ਸੁਬੋਧ ਚੰਦਰ ਕਾਪਰੀ ਨੇ ਨਗਰ ਥਾਣਾ ਖੇਤਰ ‘ਚ ਰਿਪੋਰਟ ਲਿਖਵਾਈ ਸੀ ਕਿ ਉਸ ਦੀ ਧੀ ਸੋਨੀ ਕੁਮਾਰੀ ਜਿਸ ਦੀ ਉਮਰ 13 ਸਾਲ ਹੈ, ਉਹ ਗਾਇਬ ਹੈ। ਉਨ੍ਹਾਂ ਨੇ ਆਪਣੀ ਰਿਪੋਰਟ ‘ਚ ਧੀ ਨਾਲ ਉਸੇ ਲਾਜ ਦੇ ਨਾਲ ਕਮਰੇ ‘ਚ ਰਹਿਣ ਵਾਲੀ ਇਕ ਹੋਰ ਵਿਦਿਆਰਥਣ ‘ਤੇ ਸ਼ੱਕ ਜ਼ਾਹਰ ਕੀਤਾ ਸੀ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਧੀ ਸੋਨੀ ਦਾ ਇਸ ਸਹੇਲੀ ਨਾਲ ਹਮੇਸ਼ਾ ਵਿਵਾਦ ਚੱਲਦਾ ਰਹਿੰਦਾ ਸੀ। ਪਿਤਾ ਵਲੋਂ ਸ਼ੱਕ ਜ਼ਾਹਰ ਕੀਤੇ ਜਾਣ ‘ਤੇ ਸੋਨੀ ਨਾਲ ਉਸ ਲਾਜ ‘ਚ ਰਹਿਣ ਵਾਲੀ ਸਹੇਲੀ ਤੋਂ ਜਦੋਂ ਪੁਲਸ ਨੇ ਪੁੱਛ-ਗਿੱਛ ਕੀਤੀ ਤਾਂ ਉਸ ਨੇ ਸਭ ਕੁਝ ਦੱਸ ਦਿੱਤਾ। ਪੁਲਸ ਸੂਤਰ ਦੱਸਦੇ ਹਨ ਕਿ ਉਸ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਸ ਨੇ ਆਪਣੇ ਪ੍ਰੇਮੀ ਸਚਿਨ ਯਾਦਵ ਅਤੇ ਉਸ ਦੇ ਦੋਸਤ ਰਿਆਜ਼ ਅੰਸਾਰੀ ਉਰਫ਼ ਰੋਨੀ ਦੀ ਮਦਦ ਨਾਲ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਲਾਸ਼ ਪੋਲੀਟੈਕਨਿਕ ਦੇ ਪਿੱਛੇ ਟੋਏ ‘ਚ ਦਬਾ ਦਿੱਤੀ ਗਈ। ਸੋਮਵਾਰ ਸਵੇਰੇ ਸੋਨੀ ਦੀ ਉਕਤ ਸਹੇਲੀ ਦੇ ਪ੍ਰੇਮੀ ਸਚਿਨ ਅਤੇ ਰਿਆਜ਼ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆਅਤੇ ਇਨ੍ਹਾਂ ਦੋਹਾਂ ਨੂੰ ਉਸ ਜਗ੍ਹਾ ਲੈ ਕੇ ਪਹੁੰਚੀ, ਜਿੱਥੇ ਲਾਸ਼ ਦਬਾਈ ਗਈ ਸੀ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਲਾਸ਼ ਬਾਹਰ ਕੱਢੀ ਜਾ ਸਕੀ। ਲਾਸ਼ ਨੂੰ ਪਾਲੀਟੈਕਨਿਕ ਦੇ ਪਿੱਛੇ ਰੇਲਵੇ ਲਾਈਨ ‘ਚ ਟੋਏ ‘ਚ ਦਬਾ ਦਿੱਤੀ ਗਈ ਸੀ।