ਪੰਜਾਬ

ਔਰਤਾਂ ਨੂੰ ਅਨੀਮੀਆ ਬਿਮਾਰੀ ਦੇ ਮੁੱਖ ਲੱਛਣਾ ਬਾਰੇ ਜਾਗਰੂਕ ਕੀਤਾ

ਫ਼ੈਕ੍ਟ ਸਮਾਚਾਰ ਸੇਵਾ ਸ੍ਰੀ ਮੁਕਤਸਰ ਸਾਹਿਬ, ਜੁਲਾਈ 23

ਪੰਕਜ਼ ਕੁਮਾਰ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ, ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿੱਚ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਮੁਕਤਸਰ ਸਾਹਿਬ ਦੀ ਯੋਗ ਅਗਵਾਈ ਜਿ਼ਲ੍ਹਾ ਮੁਕਤਸਰ ਸਾਹਿਬ ਦੇ ਸਾਰੇ ਬਲਾਕਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ ਸੈਮੀਨਾਰ ਦੌਰਾਨ ਅਨੀਮੀਆਂ ਮੁਕਤ ਪੰਜਾਬ ਮੁਹਿੰਮ ਤਹਿਤ ਤੀਜੇ ਹਫਤੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਤਹਿਤ ਅਨੀਮੀਆਂ ਬੀਮਾਰੀ ਦੇ ਮੁੱਖ ਲੱਛਣਾ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋ ਪਹਿਲਾ ਮਹੀਨਾ ਜੂਨ ਵਿਚ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਅਨੀਮੀਆਂ ਸਬੰਧੀ ਜਾਗਰੂਕ ਕੀਤਾ ਗਿਆ । ਇਸ ਸੈਮੀਨਾਰ ਮੌਕੇ ਸਿਮਰਨਜੀਤ ਸਿੰਘ, ਜਿ਼ਲ੍ਹਾ ਕੋਆਰਡੀਨੇਟਰ (ਪੋਸ਼ਨ ਅਭਿਆਨ), ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਗਣਵਾੜੀ ਸੈਂਟਰ ਨੰ 716,ਵਾਰਡ ਨੰ 7ੇ12 ਆਗਣਵਾੜੀ ਵਰਕਰ ਮੈਡਮ ਨਰਿੰਦਰ ਕੌਰ , ਅਤੇ ਆਗਣਵਾੜੀ ਸੈਂਟਰ ਨੰ 715,ਵਾਰਡ ਨੰ 7ੇ16 ਆਗਣਵਾੜੀ ਵਰਕਰ ਮੈਡਮ ਅਮਰ ਕੌਰ, ਮੁਕਤਸਰ ਸਾਹਿਬ , ਨਾਲ ਤਾਲਮੇਲ ਕਰਕੇ ਹਾਜ਼ਰ ਲਾਭਪਾਤਰੀਆਂ ਨੂੰ ਅਨੀਮੀਆਂ ਬੀਮਾਰੀ ਦੇ ਮੁੱਖ ਛਣਾ ਬਾਰੇ ਅਤੇ ਇਸ ਬਿਮਾਰੀ ਤੋ ਬਚਾਅ ਕਰਨ ਦੀ ਜਾਣਕਾਰੀ ਦਿੱਤੀ ਗਈ ।

More from this section